20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਈ-ਮੇਲ ਲੀਕ ਮਾਮਲੇ ਨੇ ਰਾਜਨੀਤਿਕ ਹਲਚਲ ਮਚਾਈ

Ad Position 21
No active advertisement
ਅਜੀਤ ਡੈਸਕ 03-02-2026
ਲੈਸਟਰ (ਇੰਗਲੈਂਡ), 2 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਰਾਜਨੀਤੀ 'ਚ ਉਸ ਵੇਲੇ ਨਵਾਂ ਤੂਫ਼ਾਨ ਖੜ੍ਹਾ ਹੋ ਗਿਆ, ਜਦੋਂ ਲੇਬਰ ਪਾਰਟੀ ਦੇ ਸੀਨੀਅਰ ਨੇਤਾ ਤੇ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਪੀਟਰ ਮੈਂਡਲਸਨ ਨਾਲ ਜੁੜੇ ਮਾਮਲੇ 'ਚ ਪ੍ਰਧਾਨ ਮੰਤਰੀ ਦਫ਼ਤਰ (ਨੰਬਰ 10) ਦੀ ਇਕ ਅਹੰਕਾਰਪੂਰਨ ਈ-ਮੇਲ ਲੀਕ ਹੋਣ ਦਾ ਖੁਲਾਸਾ ਸਾਹਮਣੇ ਆਇਆ | ਇਸ ਲੀਕ ਈ-ਮੇਲ 'ਚ ਸਾਬਕਾ ਅਮਰੀਕੀ ਫਾਇਨੈਂਸਰ ਜੈਫਰੀ ਐਪਸਟਿਨ ਨਾਲ ਸੰਬੰਧਿਤ ਵਿੱਤੀ ਸੰਕਟ ਤੇ ਉਸ ਦੇ ਸੰਭਾਵਿਤ ਪ੍ਰਭਾਵਾਂ ਬਾਰੇ ਚਰਚਾ ਕੀਤੀ ਗਈ ਦੱਸੀ ਜਾ ਰਹੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਇਹ ਈ-ਮੇਲ ਇਕ ਸਰਕਾਰੀ ਅਧਿਕਾਰੀ ਵੱਲੋਂ ਬਾਹਰ ਲਿਆਂਦੀ ਗਈ, ਜਿਸ 'ਚ ਐਪਸਟਿਨ ਦੇ ਵਿੱਤੀ ਡਿੱਗਾਵਟ ਤੇ ਉਸ ਨਾਲ ਜੁੜੇ ਲੋਕਾਂ ਬਾਰੇ ਚਿੰਤਾ ਜਤਾਈ ਗਈ ਸੀ | ਦਸਤਾਵੇਜ਼ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੀ ਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ | ਸੂਤਰਾਂ ਦਾ ਕਹਿਣਾ ਹੈ ਕਿ ਇਹ ਈ-ਮੇਲ ਉਸ ਸਮੇਂ ਭੇਜੀ ਗਈ ਸੀ, ਜਦੋਂ ਐਪਸਟਿਨ ਦੇ ਵਿੱਤੀ ਕਾਰੋਬਾਰ ਡਿੱਗ ਰਹੇ ਸਨ ਤੇ ਅੰਤਰਰਾਸ਼ਟਰੀ ਪੱਧਰ 'ਤੇ ਉਸ ਨਾਲ ਜੁੜੇ ਸੰਪਰਕਾਂ 'ਤੇ ਨਿਗਾਹ ਰੱਖੀ ਜਾ ਰਹੀ ਸੀ |
Ad Position 22
No active advertisement
ਪਿਛਲੀ ਖ਼ਬਰ ਹਰੇਕ ਸਮਾਗਮ ਮੌਕੇ ਗੁਰ ਮਰਿਆਦਾ ਬਰਕਰਾਰ ਰੱਖੀ ਜਾਵੇ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ <br/> ਅਗਲੀ ਖ਼ਬਰ 6 ਹੱਤਿਆਵਾਂ ਦੇ ਦੋਸ਼ੀ ਨੇ ਕਈ ਸਾਲ ਪਹਿਲਾਂ ਕੀਤੀ 17 ਸਾਲਾ ਬੱਚੀ ਦੀ ਹੱਤਿਆ ਦਾ ਦੋਸ਼ ਵੀ ਕਬੂਲਿਆ
Ad Position 24