ਲੰਡਨ, 2 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦੇ ਅੰਮਿ੍ਤਸਰ ਦੇ ਆਗੂ ਗੋਵਿੰਦ ਸਿੰਘ ਵਲੋਂ ਆਪਣੇ ਵਿਆਹ ਮÏਕੇ ਆਪਣੇ ਸਿਰ ਤੇ ਚੌਰ ਕਰਵਾਉਣ ਤੇ ਛਤਰ ਝੁਲਾਉਣ ਨਾਲ ਸਿੱਖ ਕÏਮ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਸੀ | ਗੋਵਿੰਦ ਸਿੰਘ ਵਲੋਂ ਕੀਤਾ ਗਿਆ ਇਹ ਭਾਰੀ ਗੁਨਾਹ ਸੀ | ਇਸ ਘਟਨਾ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ, ਜਿਸ ਕਰਕੇ ਜਾਗਰੂਕ ਸਿੱਖਾਂ ਵਲੋਂ ਸ਼ੋਸ਼ਲ ਮੀਡੀਏ ਰਾਹੀਂ ਵੀ ਭਾਰੀ ਇਤਰਾਜ ਜਤਾਇਆ ਗਿਆ ਜੋ ਕਿ ਜਾਇਜ ਵੀ ਸੀ | ਪਰ ਬਹੁਤ ਜਲਦੀ ਹੀ ਇਸ ਗਲਤੀ ਦਾ ਅਹਿਸਾਸ ਕਰਦਿਆਂ ਗੋਵਿੰਦ ਸਿੰਘ ਵਲੋਂ ਸਿੱਖ ਕੌਮ ਤੋਂ ਮਾਫੀ ਮੰਗਣੀ ਪਈ ਤੇ ਆਪ ਹੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਖਿਮਾ ਜਾਚਨਾ ਕੀਤੀ | ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਨੇ ਗੋਵਿੰਦ ਸਿੰਘ ਵਲੋਂ ਮੰਗੀ ਮਾਫੀ ਨੂੰ ਹੋਰਾਂ ਵਾਸਤੇ ਇਕ ਸਬਕ ਕਰਾਰ ਦਿੱਤਾ ਹੈ | ਯੂ. ਕੇ. 'ਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਕਿ ਗੁਰ ਮਰਿਆਦਾ ਦਾ ਪਾਲਣ ਕਰਦਿਆਂ ਅਨੰਦ ਕਾਰਜ ਗੁਰਦਵਾਰਾ ਸਾਹਿਬ ਵਿਖੇ ਹੀ ਕਰਵਾਉਣੇ ਚਾਹੀਦੇ ਹਨ | ਹਰੇਕ ਸਮਾਗਮ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੇ ਸਤਿਕਾਰ ਨੂੰ ਪਹਿਲ ਦੇ ਅਧਾਰ 'ਤੇ ਬਰਕਰਾਰ ਰੱਖਣਾ ਹਰੇਕ ਸਿੱਖ ਦਾ ਫਰਜਾਂ ਸਿਰ ਫਰਜ ਹੈ | ਹਰੇਕ ਸਿੱਖ ਦਾ ਫਰਜ ਹੈ ਕਿ ਗੁਰਮਤਿ ਦੇ ਅਸੂਲਾਂ 'ਤੇ ਡੱਟ ਕੇ ਪਹਿਰਾ ਦੇਵੇ ਅਤੇ ਅਜਿਹੀਆਂ ਕਾਰਵਾਈਆਂ ਕਰਨ ਤੋਂ ਗੁਰੇਜ ਕਰੇ ਜਿਹਨਾਂ ਬਾਰੇ ਮਗਰੋਂ ਪਛੁਤਾਉਣਾ ਪਵੇ ਤੇ ਮਾਫੀ ਮੰਗਣੀ ਪਵੇ |