19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਰਤੀ ਮੂਲ ਦੀ ਸਾਬਕਾ ਗ੍ਰਹਿ ਮੰਤਰੀ ਸੁਏਲਾ ਨੂੰ ਅਪਮਾਨਜਨਕ ਈ-ਮੇਲ ਭੇਜਣ ਵਾਲੇ ਨੇ ਗਲਤੀ ਕਬੂਲੀ

Ad Position 21
No active advertisement
ਅਜੀਤ ਡੈਸਕ 22-02-2026
ਲੰਡਨ, 21 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੀ ਸਾਬਕਾ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਅਪਮਾਨਜਨਕ ਈ-ਮੇਲਾਂ ਭੇਜਣ ਵਾਲੇ ਸੋਲੀਹੁਲ ਦੇ 65 ਸਾਲਾ ਕਾਰੋਬਾਰੀ ਜਗਜੀਵਨ ਰਾਮ ਨੇ ਗਲਤੀ ਕਬੂਲ ਲਈ ਹੈ | ਅਪਮਾਨਜਨਕ ਈ-ਮੇਲ ਭੇਜਣ ਤੋਂ ਬਾਅਦ ਜਗਜੀਵਨ ਰਾਮ ਨੇ ਕਿਹਾ ਕਿ ਉਸਨੂੰ 2 ਵਾਰ ਸਾਬਕਾ ਗ੍ਰਹਿ ਮੰਤਰੀ ਨੂੰ ਭੇਜੇ ਗਏ ਸੁਨੇਹਿਆਂ ਦੀ ਸਮੱਗਰੀ ਯਾਦ ਨਹੀਂ ਹੈ | ਹਾਲਾਂਕਿ, ਜਗਜੀਵਨ ਰਾਮ ਨੇ ਬਰਮਿੰਘਮ ਮੈਜਿਸਟ੍ਰੇਟ ਦੀ ਅਦਾਲਤ 'ਚ ਆਪਣੀ ਗਲਤੀ ਦੀ ਮੁਆਫੀ ਵੀ ਮੰਗੀ ਹੈ | ਸੋਲੀਹੁਲ ਦੇ ਵਾਲਸਾਲ ਕਾਮਨ ਦੇ ਵੇਸਟ ਲੇਨ ਤੇ ਰਹਿਣ ਵਾਲੇ ਜਗਜੀਵਨ ਰਾਮ ਨੇ 10 ਜੂਨ, 2024 ਤੇ ਦੂਜੀ 28 ਜੂਨ 2024 ਨੂੰ ਈ-ਮੇਲ ਭੇਜੀ ਸੀ | 2022 ਤੇ 2023 ਵਿਚ 2 ਵਾਰ ਗ੍ਰਹਿ ਮੰਤਰੀ ਰਹਿ ਚੁੱਕੀ ਸੁਏਲਾ ਬ੍ਰੇਵਰਮੈਨ ਉਸ ਸਮੇਂ ਕੰਜ਼ਰਵੇਟਿਵ ਸੰਸਦ ਮੈਂਬਰ ਸੀ |
ਜਦ ਕਿ ਹੁਣ ਹੈਂਪਸ਼ਾਇਰ ਦੇ ਫਰੇਹੈਮ ਤੇ ਵਾਟਰਲੂਵਿਲ ਹਲਕੇ ਤੋਂ ਰਿਫਾਰਮ ਯੂ.ਕੇ. ਦੀ ਨੁਮਾਇੰਦਗੀ ਕਰਦੀ ਹੈ¢ ਦੋਵਾਂ ਦੋਸ਼ਾਂ 'ਚ ਕਿਹਾ ਗਿਆ ਕਿ ਈ-ਮੇਲਾਂ ਪ੍ਰੇਸ਼ਾਨ ਕਰਨ ਵਾਲੀਆਂ ਅਸ਼ਲੀਲ ਜਾਂ ਘੋਰ ਅਪਮਾਨਜਨਕ ਸਨ | ਜੱਜ ਵੇਨ ਨੇ ਪ੍ਰੋਬੇਸ਼ਨ ਰਿਪੋਰਟ ਪੂਰੀ ਹੋਣ ਤੱਕ ਜਗਜੀਵਨ ਰਾਮ ਨੂੰ ਬ੍ਰੇਵਰਮੈਨ ਨਾਲ ਸੰਪਰਕ ਨਾ ਕਰਨ ਦੀਆਂ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬੀ. ਸੀ. ਸੀ. ਆਈ. ਵਲੋਂ ਨੇਤਰਹੀਣ ਲਈ ਭਾਰਤੀ ਕ੍ਰਿਕਟ ਐਸੋਸੀਏਸ਼ਨ ਨੂੰ ਢਾਂਚਾਗਤ ਸਹਾਇਤਾ ਦਾ ਐਲਾਨ <br/> ਅਗਲੀ ਖ਼ਬਰ ਅਭਿਸ਼ੇਕ ਦੀ ਫਾਰਮ ਬਾਰੇ ਚਿੰਤਾ ਨਾ ਕਰੋ-ਸੂਰਿਆਕੁਮਾਰ
Ad Position 24