13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਐਂਡਰਿਊ ਮਾਊਾਟਬੈਟਨ-ਵਿੰਡਸਰ ਦੀ ਯੂ ਕੇ ਦੇ ਵਪਾਰ ਰਾਜਦੂਤ ਵਜੋਂ ਨਿਯੁਕਤੀ ਦਸਤਾਵੇਜ਼ ਜਾਰੀ ਹੋਣਗੇ

Ad Position 21
No active advertisement
ਅਜੀਤ ਡੈਸਕ 25-02-2026
-ਦਸਤਾਵੇਜ਼ ਜਾਰੀ ਹੋਣ ਸਬੰਧੀ ਸੰਸਦ 'ਚ ਸਰਬ ਸੰਮਤੀ ਨਾਲ ਮਤਾ ਪਾਸ
ਲੰਡਨ, 24 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੰਸਦ ਮੈਂਬਰਾਂ ਨੇ ਐਂਡਰਿਊ ਮਾਊਾਟਬੈਟਨ-ਵਿੰਡਸਰ ਦੀ ਯੂ.ਕੇ. ਦੇ ਵਪਾਰ ਰਾਜਦੂਤ ਵਜੋਂ ਨਿਯੁਕਤੀ 'ਤੇ ਦਸਤਾਵੇਜ਼ ਜਾਰੀ ਕਰਨ ਵਾਲਾ ਮਤਾ ਸਰਬ ਸੰਮਤੀ ਨਾਲ ਬਿਨ੍ਹਾ ਕਿਸੇ ਵੋਟਿੰਗ ਤੋਂ ਪਾਸ ਕਰ ਦਿੱਤਾ ਹੈ | ਲਿਬਰਲ ਡੈਮੋਕ੍ਰੇਟ ਪਾਰਟੀ ਨੇ 2001 ਵਿਚ ਸਾਬਕਾ ਰਾਜਕੁਮਾਰ ਦੀ ਨਿਯੁਕਤੀ ਫਾਈਲਾਂ ਜਾਰੀ ਕਰਨ ਲਈ ਇਕ ਅਰਲੀ ਡੇਅ ਮੋਸ਼ਨ ਲਿਆਂਦਾ ਸੀ ਜਿਸ 'ਚ ਜਾਂਚ ਨਾਲ ਸਬੰਧਤ ਫਾਈਲਾਂ ਵੀ ਸ਼ਾਮਲ ਹਨ | ਵਪਾਰ ਮੰਤਰੀ ਸਰ ਕਿ੍ਸ ਬ੍ਰਾਇਨਟ ਨੇ ਕਿਹਾ ਕਿ ਸਰਕਾਰ 'ਜਿੰਨੀ ਜਲਦੀ ਹੋ ਸਕੇ' ਇਸ ਮਤੇ ਦੀ ਪਾਲਣਾ ਕਰੇਗੀ, ਪਰ ਉਹਨਾਂ ਨਾਲ ਹੀ ਪੁਲਿਸ ਜਾਂਚ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਾਂਚ ਕਾਰਨ ਕੁਝ ਦੇਰੀ ਹੋ ਸਕਦੀ ਹੈ | ਸਾਬਕਾ ਰਾਜਕੁਮਾਰ ਨੂੰ ਜਨਤਕ ਅਹੁਦੇ 'ਤੇ ਕੀਤੀਆਂ ਬੇਨਿਯਮੀਆਂ ਦੇ ਸ਼ੱਕ 'ਤੇ ਗਿ੍ਫਤਾਰੀ ਤੋਂ ਬਾਅਦ ਪਿਛਲੇ ਹਫ਼ਤੇ ਜਾਂਚ ਅਧੀਨ ਰਿਹਾਅ ਕਰ ਦਿੱਤਾ ਸੀ | ਭਾਵੇਂ ਕਿ ਐਂਡਰਿਊ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ | ਪੁਲਿਸ ਅਨੁਸਾਰ ਮਰਹੂਮ ਜਿਨਸੀ ਅਪਰਾਧੀ ਜੈਫਰੀ ਐਪਸਟਾਈਨ ਨਾਲ ਐਂਡਰਿਊ ਦੇ ਸਬੰਧਾਂ ਦੇ ਦੋਸ਼ਾਂ 'ਤੇ ਜਾਂਚ ਕਰ ਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਅਹੁਦੇ ਤੇ ਹੁੰਦਿਆਂ ਗੁਪਤ ਦਸਤਾਵੇਜ਼ ਸਾਂਝੇ ਹੋਏ ਸਨ | ਐਂਡਰਿਊ ਨੇ 2001 ਅਤੇ 2011 ਦੇ ਵਿਚਕਾਰ 'ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਲਈ ਵਿਸ਼ੇਸ਼ ਪ੍ਰਤੀਨਿਧੀ' ਦੀ ਭੂਮਿਕਾ ਨਿਭਾਈ, ਜਿਸ ਨਾਲ ਉਸਨੂੰ ਦੁਨੀਆ ਭਰ ਦੇ ਸੀਨੀਅਰ ਸਰਕਾਰੀ ਅਤੇ ਵਪਾਰਕ ਸੰਪਰਕਾਂ ਤੱਕ ਵਿਸ਼ੇਸ਼ ਪਹੁੰਚ ਮਿਲੀ | ਐਪਸਟੀਨ ਨਾਲ ਸਬੰਧਤ ਫਾਈਲਾਂ ਦੇ ਜਾਰੀ ਹੋਏ ਨਵੇਂ ਭਾਗ ਦੀਆਂ ਈ-ਮੇਲਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਸਨੇ 2010 'ਚ ਵੀਅਤਨਾਮ, ਸਿੰਗਾਪੁਰ ਤੇ ਚੀਨ ਦੇ ਦੌਰਿਆਂ ਦੀਆਂ ਸਰਕਾਰੀ ਰਿਪੋਰਟਾਂ ਐਪਸਟੀਨ ਨੂੰ ਭੇਜੀਆਂ ਸਨ | ਐਂਡਰਿਊ 'ਤੇ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਸਨੇ ਅਫਗਾਨਿਸਤਾਨ ਵਿਚ ਸੋਨੇ ਤੇ ਯੂਰੇਨੀਅਮ 'ਚ ਨਿਵੇਸ਼ ਦੇ ਮੌਕਿਆਂ ਬਾਰੇ ਜਾਣਕਾਰੀ ਵੀ ਐਪਸਟੀਨ ਨੂੰ ਭੇਜੀ ਸੀ | ਪਰ ਐਂਡਰਿਊ ਨੇ ਐਪਸਟੀਨ ਦੇ ਸੰਬੰਧ ਵਿਚ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਵਪਾਰ ਰਾਜਦੂਤ ਵਜੋਂ ਆਪਣੀ ਭੂਮਿਕਾ ਤੋਂ ਕਿਸੇ ਵੀ ਨਿੱਜੀ ਲਾਭ ਤੋਂ ਇਨਕਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਇਪਸਾ ਵੱਲੋਂ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮÏਕੇ ਵਿਚਾਰ ਗੋਸ਼ਟੀ ਅਤੇ ਕਲਾ ਪ੍ਰਦਰਸ਼ਨੀ ਅਗਲੀ ਖ਼ਬਰ ਭਾਰਤੀ ਟੀਮ ਦੇ ਸੈਮੀਫਾਈਨਲ 'ਚ ਪਹੁੰਚਣ ਦਾ ਰਾਹ ਸੌਖਾ ਨਹੀਂ <br/>
Ad Position 24