ਬਿ੍ਸਬੇਨ, 24 ਫਰਵਰੀ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੀ ਸਿਰਮੌਰ ਅਦਬੀ ਸੰਸਥਾ ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਤੇ ਅਦਬੀ ਕੌਂਸਲ ਆਫ ਆਸਟ੍ਰੇਲੀਆ ਦੀ ਸਾਂਝੀ ਪਹਿਲ ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਇੰਡੋਜ਼ ਪੰਜਾਬੀ ਲਾਇਬ੍ਰੇਰੀ, ਇਨਾਲਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ 'ਚ ਬਹੁ-ਭਾਸ਼ਾਈ ਤੇ ਬਹੁ-ਸੱਭਿਆਚਾਰਕ ਰੂਪ ਧਾਰਨ ਕਰਦੇ ਹੋਏ ਪੰਜਾਬੀ, ਹਿੰਦੀ, ਸਿੰਧੀ, ਉਰਦੂ, ਡੋਗਰੀ, ਮੈਥਲੀ ਤੇ ਹਰਿਆਣਵੀ ਸਮੇਤ ਕਈ ਭਾਸ਼ਾਵਾਂ ਦੇ ਬੁਲਾਰਿਆਂ ਨੂੰ ਇਕ ਮੰਚ 'ਤੇ ਸ਼ਾਮਲ ਹੋਣ ਦਾ ਇਹ ਨਿਵੇਕਲਾ ਮÏਕਾ ਸੀ | ਇਸ ਮੌਕੇ ਅਮਰ ਆਰਟਿਸਟ ਦੀ ਚਿੱਤਰ ਪ੍ਰਦਰਸ਼ਨੀ ਦਰਸ਼ਕਾਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਰਹੀ, ਜਦਕਿ ਨਿਰਮਲ ਸਿੰਘ ਦਿਓਲ ਦੀ ਕਿਤਾਬ 'ਛਾਂਵਾ ਠੰਡੀਆਂ ਨੇ ਬੋਹੜ ਦੀਆਂ' ਦਾ ਲੋਕ ਅਰਪਣ ਵੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਲੇਖਿਕਾ ਤੇ ਨਾਰੀ ਐਕਟੀਵਿਸਟ ਰੀਤਿਕਾ ਅਹੀਰ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਵਿਚ ਉਨ੍ਹਾਂ ਮਾਤ ਭਾਸ਼ਾ ਦੀ ਅਹਿਮੀਅਤ ਤੇ ਉਸਦੀ ਪਹਿਚਾਣ ਬਰਕਰਾਰ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ | ਰੂਪਿੰਦਰ ਸੋਜ਼ ਨੇ ਆਪਣੀ ਗ਼ਜ਼ਲ 'ਮੈਂ ਪੰਜਾਬੀ ਬੋਲੀ ਹਾਂ' ਰਾਹੀਂ ਮਾਹÏਲ ਨੂੰ ਭਾਵੁਕ ਤੇ ਰੰਗੀਨ ਬਣਾਇਆ | ਬੰਗਲਾਦੇਸ਼ ਤੋਂ ਪਹੁੰਚੇ ਜੇ.ਡੀ. ਨੇ ਭਾਸ਼ਾ ਅੰਦੋਲਨ ਦੇ ਇਤਿਹਾਸਕ ਪ੍ਰਸੰਗਾਂ 'ਤੇ ਵਿਸਥਾਰ ਨਾਲ ਚਾਨਣ ਪਾਇਆ ਤੇ ਦੱਸਿਆ ਕਿ ਭਾਸ਼ਾ ਲਈ ਸ਼ਹਾਦਤ ਦੇਣ ਵਾਲੇ ਪਹਿਲੇ ਸ਼ਹੀਦਾਂ ਦੀ ਯਾਦ 'ਚ ਇਹ ਦਿਨ ਮਨਾਇਆ ਜਾਂਦਾ ਹੈ | ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਵਿਸ਼ੇਸ਼ ਤੌਰ 'ਤੇ ਬੰਗਲਾਦੇਸ਼ ਵਿਚ ਇਹ ਦਿਨ ਬੇਹੱਦ ਅਦਬ ਤੇ ਸਨਮਾਨ ਨਾਲ ਮਨਾਇਆ ਜਾਂਦਾ ਹੈ | ਕਿਸ਼ੋਰ ਮਿਸ਼ਰਾ, ਧਰੁਵ ਮਿਸ਼ਰਾ ਤੇ ਵਿਭਾ ਦਾਸ ਦੀਆਂ ਹਿੰਦੀ ਕਵਿਤਾਵਾਂ ਨੇ ਦਰਸ਼ਕਾਂ ਨੂੰ ਮੋਹ ਲਿਆ | ਸਰਬਜੀਤ ਸੋਹੀ ਨੇ ਪੰਜਾਬੀ ਕਵਿਤਾ ਰਾਹੀਂ ਮਾਤ ਭਾਸ਼ਾ ਨਾਲ ਜੁੜੀ ਗਹਿਰੀ ਭਾਵਨਾ ਨੂੰ ਪ੍ਰਗਟਾਇਆ, ਜਦਕਿ ਮਨਜੀਤ ਬੋਪਰਾਏ ਨੇ ਪੰਜਾਬੀ ਭਾਸ਼ਾ ਦੀ ਮÏਜੂਦਾ ਸਥਿਤੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਨਵੀਂ ਪੀੜ੍ਹੀ ਨੂੰ ਮਾਤ ਭਾਸ਼ਾ ਨਾਲ ਜੋੜਨ ਦੀ ਲੋੜ 'ਤੇ ਜ਼ੋਰ ਦਿੱਤਾ | ਅਲੀ ਰਿਆਜ਼ ਦੀ ਗ਼ਜ਼ਲ ਅਤੇ ਮੁਕੇਸ਼ ਦੂਬੇ ਦੀ ਹਿੰਦੀ ਕਵਿਤਾ ਨੇ ਸਮਾਗਮ ਨੂੰ ਹੋਰ ਵੀ ਰੰਗਤ ਬਖ਼ਸ਼ੀ | ਆਤਮਾ ਹੇਅਰ ਨੇ ਪੰਜਾਬੀ ਗੀਤ ਰਾਹੀਂ ਸੱਭਿਆਚਾਰਕ ਰੰਗ ਭਰੇ, ਜਦਕਿ ਜਤਿੰਦਰ ਸਿੰਘ ਨੇ ਡੋਗਰੀ ਭਾਸ਼ਾ ਦੇ ਇਤਿਹਾਸ ਤੇ ਗੀਤਾਂ ਰਾਹੀਂ ਭਾਸ਼ਾਈ ਵਿਭਿੰਨਤਾ ਦੀ ਸੁੰਦਰ ਝਲਕ ਪੇਸ਼ ਕੀਤੀ | ਨੀਤੂ ਸਿੰਘ ਨੇ ਹਰਿਆਣਵੀ ਭਾਸ਼ਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਸ਼ਾਵਾਂ ਦੀ ਆਪਸੀ ਸਾਂਝ ਨੂੰ ਰÏਸ਼ਨ ਕੀਤਾ | ਤਬਲਾ ਵਾਦਕ ਪਰਮਜੀਤ ਸਿੰਘ ਤੇ ਗ਼ਜ਼ਲ ਗਾਇਕ ਜਤਿੰਦਰ ਸਿੰਘ ਜੀ ਦਾ ਵਿਸ਼ੇਸ਼ ਤÏਰ 'ਤੇ ਸਨਮਾਨ ਕੀਤਾ ਗਿਆ | ਸਟੇਜ ਸੈਕਟਰੀ ਦੀ ਭੂਮਿਕਾ ਜਸਕਰਨ ਸ਼ੀਂਹ ਵੱਲੋਂ ਬੜੀ ਸੁਚੱਜੀ ਤਰ੍ਹਾਂ ਨਿਭਾਈ ਗਈ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪਾਲ ਰਾਊਕੇ, ਪੁਸ਼ਪਿੰਦਰ ਤੂਰ, ਬਿਕਰਮਜੀਤ ਚੰਦੀ, ਸ਼ਮਸ਼ੇਰ ਚੀਮਾ, ਹਰਭਜਨ ਲਾਲ, ਅਜਾਇਬ ਸਿੰਘ ਵਿਰਕ, ਚਰਨ ਕਮਲ ਸਿੰਘ ਆਦਿ ਵਿਸ਼ੇਸ਼ ਤÏਰ 'ਤੇ ਹਾਜ਼ਰ ਰਹੇ | ਸੰਗਤ ਦੀ ਭਰਪੂਰ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਕਿ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਸਾਡੀ ਪਹਿਚਾਣ ਅਤੇ ਸੱਭਿਆਚਾਰ ਦੀ ਆਤਮਾ ਹੈ | ਅੰਤ ਵਿਚ ਆਯੋਜਕਾਂ ਵੱਲੋਂ ਸਾਰੇ ਮਹਿਮਾਨਾਂ, ਕਲਾਕਾਰਾਂ ਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਕਰਵਾਉਣ ਦੇ ਸੰਕਲਪ ਨੂੰ ਦੁਹਰਾਇਆ ਗਿਆ |