01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਾਬੀ ਦੇ ਕਤਲ ਮਾਮਲੇ 'ਚ ਪੁਲਿਸ ਨੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ <br/>

Ad Position 21
No active advertisement
ਅਜੀਤ ਡੈਸਕ 06-03-2026
ਲੰਡਨ, 5 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਇਲਾਕੇ ਗਰੀਨ ਫੋਰਡ ਦੇ ਇਕ ਸਕਿੱਪ ਯਾਰਡ 'ਚ ਪਿਛਲੇ ਸਾਲ 7 ਅਗਸਤ ਨੂੰ ਇਕ ਪੰਜਾਬੀ 34 ਸਾਲਾ ਯਾਦਵਿੰਦਰ ਸਤਨਾਮ ਸਿੰਘ ਦੇ ਕਤਲ ਦੇ ਸਬੰਧ 'ਚ ਇਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ | ਲੰਡਨ ਮੈਟਰੋਪੁਲੀਟਨ ਪੁਲਿਸ ਨੇ ਉਕਤ ਵਿਅਕਤੀ ਦੀ ਤਸਵੀਰ ਜਾਰੀ ਕਰਕੇ ਦੱਸਿਆ ਕਿ ਬਸ਼ਰ ਅਲ ਕਦਾਹ ਨਾਮ ਦੇ ਇਸ ਵਿਅਕਤੀ ਨੂੰ ਆਖਰੀ ਵਾਰ ਲੂਟਨ ਵਿਚ 9 ਅਗਸਤ ਨੂੰ ਵੇਖਿਆ ਗਿਆ ਸੀ | ਮੰਨਿਆ ਜਾ ਰਿਹਾ ਹੈ ਕਿ ਇਹ ਯੂ.ਕੇ. ਛੱਡ ਕੇ ਚਲਾ ਗਿਆ ਹੈ | 6 ਮਹੀਨੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਪੁੱਛਗਿੱਛ ਲਈ ਬਸ਼ਰ ਅਲ ਕਦਾਹ ਨਾਮ ਦੇ ਵਿਅਕਤੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ | ਜਾਂਚ ਅਧਿਕਾਰੀ ਡਾ: ਸਿੰਥੀਆ ਸਿਲਵਾ ਨੇ ਕਿਹਾ ਕਿ ਪੁਲਿਸ ਵੱਲੋਂ ਯਾਦਵਿੰਦਰ ਦੇ ਪਰਿਵਾਰ ਲਈ ਜਵਾਬ ਲੱਭ ਰਹੇ ਹਾਂ | ਫੋਨ, ਬੈਂਕ ਖਾਤਿਆਂ ਦੇ ਵੇਰਵਿਆਂ ਦੀ ਜਾਂਚ ਤੋਂ ਬਾਅਦ ਵੀ ਉਹ ਅਲ ਕਦਾਹ ਦਾ ਪਤਾ ਨਹੀਂ ਲਗਾ ਸਕੇ | ਉਕਤ ਮਾਮਲੇ ਵਿਚ 2 ਹੋਰ ਵਿਅਕਤੀਆਂ ਨੂੰ ਕਤਲ ਦੇ ਸ਼ੱਕ ਦੇ ਅਧਾਰ 'ਤੇ ਗਿ੍ਫਤਾਰ ਕੀਤਾ ਸੀ, ਜੋ ਜਾਂਚ ਅਧੀਨ ਰਿਹਾਅ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਯੁਨਾਈਟਡ ਹਿਊਮਨਟੇਰੀਅਨ ਸਿੱਖ ਏਡ ਦੀ ਨਰਪਿੰਦਰ ਕÏਰ ਮਾਨ ਦੀ ਮਦਦ ਨਾਲ ਯਾਦਵਿੰਦਰ ਦੀ ਮਿ੍ਤਕ ਦੇਹ ਨੂੰ ਭਾਰਤ ਭੇਜਿਆ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਅਹਿਮਦੀਆ ਮੁਸਲਿਮ ਜਮਾਤ ਕੈਨੇਡਾ ਵਲੋਂ ਇਫ਼ਤਾਰ ਪਾਰਟੀ <br/> ਅਗਲੀ ਖ਼ਬਰ ਕੈਲਗਰੀ 'ਚ 2 ਥਾਵਾਂ 'ਤੇ ਚੱਲੀ ਗੋਲੀ, 2 ਵਿਅਕਤੀ ਫੱਟੜ <br/>
Ad Position 24