30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਉਟਾਹ 'ਚ 3 ਔਰਤਾਂ ਦੀ ਹੱਤਿਆ, ਇਕ ਸ਼ੱਕੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 09-03-2026

ਸੈਕਰਾਮੈਂਟੋ, 8 ਮਾਰਚ (ਹੁਸਨ ਲੜੋਆ ਬੰਗਾ)-ਉਟਾਹ 'ਚ ਇਕ ਸ਼ੱਕੀ ਵੱਲੋਂ 3 ਔਰਤਾਂ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ | ਮਾਰੀਆਂ ਗਈਆਂ ਔਰਤਾਂ ਸਹੇਲੀਆਂ ਸਨ | ਉਟਾਹ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਅਨੁਸਾਰ ਔਰਤਾਂ ਦੀਆਂ ਲਾਸ਼ਾਂ ਵੇਨੇ ਕਾਊਾਟੀ 'ਚ ਰਾਜ ਦੇ ਦੱਖਣੀ ਹਿੱਸੇ ਵਿਚੋਂ ਮਿਲੀਆਂ ਹਨ | ਪੁਲਿਸ ਨੇ ਸ਼ੱਕੀ ਦੀ ਪਛਾਣ 22 ਸਾਲਾ ਈਵਾਨ ਮਿਲਰ ਵਜੋਂ ਕੀਤੀ ਹੈ ਜਿਸ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਪੁਲਿਸ ਅਨੁਸਾਰ ਸਭ ਤੋਂ ਪਹਿਲਾਂ ਮਿਲਰ ਨੇ ਲਿਮੈਨ, ਉਟਾਹ ਸਥਿੱਤ ਇਕ ਘਰ 'ਚ 80 aਸਾਲ ਤੋਂ ਵਧ ਉਮਰ ਦੀ ਔਰਤ ਦੀ ਹੱਤਿਆ ਕੀਤੀ | ਬਾਅਦ ਵਿਚ ਔਰਤ ਦੀ ਕਾਰ ਲੈ ਕੇ ਉਹ ਟੋਰੀ ਖੇਤਰ 'ਚ ਟਰੇਲਹੈੱਡ ਗਿਆ ਜਿਥੇ ਉਸ ਨੇ 30 ਤੇ 60 ਸਾਲ ਉਮਰ ਦੀਆਂ 2 ਹੋਰ ਔਰਤਾਂ ਦੀ ਹੱਤਿਆ ਕੀਤੀ ਤੇ ਫਰਾਰ ਹੋ ਗਿਆ | ਇਹ ਜਾਣਕਾਰੀ ਦਿੰਦਿਆਂ ਉਟਾਹ ਹਾਈਵੇਅ ਗਸ਼ਤੀ ਦਲ ਦੇ ਲੈਫਟੀਨੈਂਟ ਕੈਮਰੋਨ ਰੋਡਨ ਨੇ ਕਿਹਾ ਕਿ ਪੁਲਿਸ ਨੇ ਭੱਜ ਦੌੜ ਤੋਂ ਬਾਅਦ ਸ਼ੱਕੀ ਨੂੰ ਕਾਬੂ ਕਰ ਲਿਆ ਹੈ | ਡਿਪਾਰਟਮੈਂਟ ਆਫ ਪਬਲਿਕ ਸੇਫਟੀ ਮਾਮਲੇ ਦੀ ਜਾਂਚ ਕਰ ਰਿਹਾ ਹੈ | ਔਰਤਾਂ ਦੀ ਹੱਤਿਆ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ | ਪੁਲਿਸ ਅਨੁਸਾਰ ਮਾਮਲਾ ਜਾਂਚ ਅਧੀਨ ਹੈ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਕੱਪ ਫਾਈਨਲ ਲਈ ਸਖ਼ਤ ਸੁਰੱਖਿਆ ਪ੍ਰਬੰਧ ਅਗਲੀ ਖ਼ਬਰ ਅਰਸ਼ਦੀਪ ਨੇ 25 ਮੀਟਰ ਪਿਸਟਲ ਟੀ3 ਟ੍ਰਾਇਲ ਜਿੱਤਿਆ <br/>
Ad Position 24