30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵਿਸ਼ਵ ਕੱਪ ਫਾਈਨਲ ਲਈ ਸਖ਼ਤ ਸੁਰੱਖਿਆ ਪ੍ਰਬੰਧ

Ad Position 21
No active advertisement
ਅਜੀਤ ਡੈਸਕ 09-03-2026
ਅਹਿਮਦਾਬਾਦ, 8 ਮਾਰਚ (ਪੀ.ਟੀ.ਆਈ.)-ਇੱਥੇ ਹੋਣ ਵਾਲੇ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਫਾਈਨਲ ਲਈ ਬਹੁਤ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ | ਮੈਚ ਦÏਰਾਨ ਕਿਸੇ ਵੀ ਤਰ੍ਹਾਂ ਦੀ ਭਾਜੜ ਤੋਂ ਬਚਣ ਲਈ ਸਾਵਧਾਨੀ ਵਜੋਂ ਪਹਿਲੀ ਵਾਰ ਗੇਟ 1 ਤੇ 2 ਦੇ ਨੇੜੇ ਹੋਲਡਿੰਗ ਏਰੀਆ ਬਣਾਏ ਗਏ | ਅਹਿਮਦਾਬਾਦ ਪੁਲਿਸ ਨੇ ਮੈਚ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ 'ਚ 2 ਲੋਕਾਂ ਨੂੰ ਵੀ ਗਿ੍ਫ਼ਤਾਰ ਕੀਤਾ | ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ ਲਗਭਗ 3,000 ਪੁਲਿਸ ਕਰਮਚਾਰੀ ਤੇ ਲਗਭਗ 1,000 ਹੋਮ ਗਾਰਡ ਕਰਮਚਾਰੀ ਤਾਇਨਾਤ ਕੀਤੇ ਗਏ | ਇਸ ਦੌਰਾਨ ਪੁਲਿਸ ਨੇ ਤਿੰਨ ਐਂਟੀ-ਡਰੋਨ ਸਿਸਟਮ ਦੀ ਵੀ ਵਰਤ ਕੀਤੀ ਤੇ ਸਟੇਡੀਅਮ 'ਚ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 8 ਬੰਬ ਨਿਰੋਧਕ ਦਸਤੇ ਤਾਇਨਾਤ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਮਸ਼ਹੂਰ ਯੂਟਿਊਬਰ ਕਾਰ ਹਾਦਸੇ 'ਚ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਉਟਾਹ 'ਚ 3 ਔਰਤਾਂ ਦੀ ਹੱਤਿਆ, ਇਕ ਸ਼ੱਕੀ ਗਿ੍ਫ਼ਤਾਰ
Ad Position 24