30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮੁੱਧ ਪੂਰਬੀ ਜੰਗ ਕਾਰਨ ਆਈ.ਸੀ.ਸੀ. ਦੀ ਦੋਹਾ ਮੀਟਿੰਗ ਮੁਲਤਵੀ <br/>

Ad Position 21
No active advertisement
ਅਜੀਤ ਡੈਸਕ 09-03-2026

ਨਵੀਂ ਦਿੱਲੀ, 8 ਮਾਰਚ (ਪੀ.ਟੀ.ਆਈ.)-ਦੋਹਾ, ਕਤਰ 'ਚ 25-27 ਮਾਰਚ ਨੂੰ ਹੋਣ ਵਾਲੀ 3-ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੀ ਮੀਟਿੰਗ ਅਮਰੀਕਾ, ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ | ਆਈ.ਸੀ.ਸੀ. ਦੇ ਇਕ ਸੂਤਰ ਦੇ ਅਨੁਸਾਰ, ਇਹ ਮੀਟਿੰਗ ਅਗਲੇ ਮਹੀਨੇ ਉਸੇ ਮਹਾਂਦੀਪ 'ਚ ਹੋਵੇਗੀ | ਸੂਤਰ ਨੇ ਕਿਹਾ ਕਿ ਅਹਿਮਦਾਬਾਦ 'ਚ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਟੀ-20 ਵਿਸ਼ਵ ਕੱਪ ਫਾਈਨਲ ਤੋਂ ਇਕ ਦਿਨ ਪਹਿਲਾਂ ਆਈ.ਸੀ.ਸੀ. ਮੈਂਬਰਾਂ ਨੂੰ ਇਕ ਰਸਮੀ ਪੱਤਰ ਭੇਜਿਆ ਗਿਆ ਸੀ | ਮੀਟਿੰਗ 'ਚ ਆਈ.ਸੀ.ਸੀ. ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰਾਂ, ਮੁੱਖ ਕਾਰਜਕਾਰੀ ਅਧਿਕਾਰੀਆਂ, ਕਮੇਟੀ ਮੈਂਬਰਾਂ ਤੇ ਸੀਨੀਅਰ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਸੀ ਤੇ ਸੰਗਠਨ ਦੇ ਸੰਚਾਲਨ ਕੈਲੰਡਰ ਦੇ ਹਿੱਸੇ ਵਜੋਂ ਵਿਸ਼ਵਵਿਆਪੀ ਖੇਡ ਦੇ ਮÏਜੂਦਾ ਤੇ ਭਵਿੱਖ ਨਾਲ ਸਬੰਧਤ ਮਹੱਤਵਪੂਰਨ ਮਾਮਲਿਆਂ 'ਤੇ ਚਰਚਾ ਕੀਤੀ ਜਾਣੀ ਸੀ | ਆਈ.ਸੀ.ਸੀ. ਨੇ ਕਤਰ ਵਿਚ ਕ੍ਰਿਕਟ ਨਾਲ ਆਪਣੇ ਵਧਦੇ ਸਬੰਧਾਂ ਕਾਰਨ ਮੀਟਿੰਗ ਲਈ ਕਤਰ ਨੂੰ ਚੁਣਿਆ |

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ <br/> ਅਗਲੀ ਖ਼ਬਰ ਮਸ਼ਹੂਰ ਯੂਟਿਊਬਰ ਕਾਰ ਹਾਦਸੇ 'ਚ ਗੰਭੀਰ ਜ਼ਖ਼ਮੀ
Ad Position 24