ਪਰਥ, 8 ਮਾਰਚ (ਪੀ.ਟੀ.ਆਈ.)-ਆਸਟ੍ਰੇਲੀਆ ਨੇ ਇਕੋ ਇਕ ਮਹਿਲਾ ਡੇ-ਨਾਈਟ ਕ੍ਰਿਕਟ ਟੈਸਟ 'ਚ ਆਪਣਾ ਦਬਦਬਾ ਬਣਾਉਂਦੇ ਹੋਏ ਐਤਵਾਰ ਨੂੰ ਇੱਥੇ ਤੀਜੇ ਦਿਨ ਭਾਰਤ 'ਤੇ 10 ਵਿਕਟਾਂ ਨਾਲ ਬੇਹਦ ਆਸਾਨ ਜਿੱਤ ਦਰਜ ਕੀਤੀ | ਆਸਟ੍ਰੇਲੀਆ ਨੇ ਦੂਜੀ ਪਾਰੀ 'ਚ ਭਾਰਤ ਨੂੰ 149 ਦÏੜਾਂ 'ਤੇ ਆਊਟ ਕਰਨ ਤੋਂ ਬਾਅਦ ਬਿਨਾਂ ਕਿਸੇ ਮੁਸ਼ਕਲ ਦੇ 25 ਦÏੜਾਂ ਦਾ ਮਾਮੂਲੀ ਟੀਚਾ ਪ੍ਰਾਪਤ ਕੀਤਾ | ਇਹ ਕਪਤਾਨ ਐਲਿਸਾ ਹੀਲੀ ਲਈ ਇਕ ਸ਼ਾਨਦਾਰ ਵਿਦਾਇਗੀ ਸੀ, ਜਿਸਨੇ ਆਪਣੇ ਕਰੀਅਰ ਦਾ ਅੰਤ ਇਕ ਵਿਰੋਧੀ 'ਤੇ ਸ਼ਾਨਦਾਰ ਜਿੱਤ ਨਾਲ ਕੀਤਾ ਜਿਸਦੇ ਖਿਲਾਫ ਉਸਨੇ ਹਮੇਸ਼ਾ ਵਧੀਆ ਪ੍ਰਦਰਸ਼ਨ ਕੀਤਾ | ਆਪਣੀ ਦੂਜੀ ਪਾਰੀ 'ਚ ਛੇ ਵਿਕਟਾਂ 'ਤੇ 105 ਦÏੜਾਂ ਤੋਂ ਸ਼ੁਰੂਆਤ ਕਰਦੇ ਹੋਏ, ਭਾਰਤ 48.2 ਓਵਰਾਂ 'ਚ 149 ਦÏੜਾਂ 'ਤੇ ਆਲ ਆਊਟ ਹੋ ਗਿਆ, ਪ੍ਰਤੀਕਾ ਰਾਵਲ ਨੇ 137 ਗੇਂਦਾਂ 'ਤੇ 63 ਦÏੜਾਂ ਬਣਾਈਆਂ | ਆਸਟ੍ਰੇਲੀਆ ਦੀ ਸਭ ਤੋਂ ਸਫਲ ਗੇਂਦਬਾਜ਼ ਲੂਸੀ ਹੈਮਿਲਟਨ ਸੀ, ਜਿਸਨੇ 32 ਦÏੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਸਦਰਲੈਂਡ ਨੇ 15 ਦÏੜਾਂ ਦੇ ਕੇ ਦੋ ਵਿਕਟਾਂ ਅਤੇ ਏਲੇਨਾ ਕਿੰਗਾ ਨੇ 23 ਦÏੜਾਂ ਦੇ ਕੇ 2 ਵਿਕਟਾਂ ਲਈਆਂ | ਆਸਟ੍ਰੇਲੀਆ ਨੂੰ ਜਿੱਤ ਲਈ ਸਿਰਫ 25 ਦÏੜਾਂ ਦੀ ਲੋੜ ਸੀ ਤੇ ਓਪਨਰ ਜਾਰਜੀਆ ਵੋਲ (16 ਨਾਬਾਦ) ਤੇ ਫੋਬੀ ਲਿਚਫੀਲਡ (11 ਨਾਬਾਦ) ਨੇ ਮੇਜ਼ਬਾਨ ਟੀਮ ਨੂੰ ਜਿੱਤ ਦਿਵਾਉਣ ਲਈ ਸਿਰਫ 4.3 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ 28 ਦÏੜਾਂ ਬਣਾਈਆਂ | ਇਸ ਤੋਂ ਪਹਿਲਾਂ, ਭਾਰਤ ਨੇ ਪਹਿਲੀ ਪਾਰੀ 'ਚ 198 ਦÏੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਆਸਟ੍ਰੇਲੀਆ ਨੇ ਸਦਰਲੈਂਡ ਦੇ 129 ਦÏੜਾਂ ਦੀ ਮਦਦ ਨਾਲ 323 ਦÏੜਾਂ ਬਣਾਈਆਂ, ਜਿਸ ਨਾਲ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਦੀ ਮਹੱਤਵਪੂਰਨ ਲੀਡ ਮਿਲੀ |
ਖੇਡ ਸੰਸਾਰ
Free
ਆਸਟ੍ਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
09-03-2026