30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮਾਰੇ 13 ਟੀ.ਟੀ.ਪੀ. ਅੱਤਵਾਦੀ

Ad Position 21
No active advertisement
ਅਜੀਤ ਡੈਸਕ 09-03-2026

ਅੰਮਿ੍ਤਸਰ, 8 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਸੂਬਾ ਖ਼ੈਬਰ ਪਖਤੂਨਖਵਾ ਦੇ ਪੰਜ ਜ਼ਿਲਿ੍ਹਆਂ 'ਚ ਖ਼ੁਫ਼ੀਆ ਜਾਣਕਾਰੀ ਆਧਾਰਿਤ ਕਾਰਵਾਈਆਂ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਜੁੜੇ 13 ਅੱਤਵਾਦੀ ਮਾਰਨ ਦਾ ਦਾਅਵਾ ਕੀਤਾ ਹੈ | ਇਸ ਸਮੂਹ ਨੂੰ ਪਾਕਿਸਤਾਨੀ ਫ਼ੌਜ ਦੁਆਰਾ ਫਿਤਨਾ-ਉਲ-ਖਵਾਰੀਜ ਨਾਂ ਨਾਲ ਸੰਬੋਧਿਤ ਕੀਤਾ ਜਾ ਰਿਹਾ ਹੈ | ਫ਼ੌਜੀ ਮੀਡੀਆ ਵਿੰਗ ਨੇ ਇਨ੍ਹਾਂ ਕਾਰਵਾਈਆਂ ਨੂੰ ਸੰਘੀ ਯੋਜਨਾ ਅਜ਼ਮ-ਏ-ਇਸਤਿਹਕਾਮ ਦੇ ਤਹਿਤ ਚੱਲ ਰਹੀ ਅੱਤਵਾਦ ਵਿਰੋਧੀ ਮੁਹਿੰਮ ਦਾ ਹਿੱਸਾ ਦੱਸਿਆ ਹੈ | ਇਸਦੇ ਅਨੁਸਾਰ ਬਾਜੌਰ 'ਚ ਇਕ ਅੱਤਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਜਿਸ 'ਚ 5 ਅੱਤਵਾਦੀ ਮਾਰੇ ਗਏ | ਉਨ੍ਹਾਂ ਦੇ ਠਿਕਾਣੇ ਤੋਂ ਹਥਿਆਰ ਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ | ਇਸ ਤੋਂ ਇਲਾਵਾ ਜ਼ਿਲ੍ਹਾ ਬੰਨੂ ਤੇ ਡੇਰਾ ਇਸਮਾਈਲ ਖਾਨ 'ਚ 3 ਅਤੇ ਖ਼ੈਬਰ ਤੇ ਦੱਖਣੀ ਵਜ਼ੀਰਸਤਾਨ 'ਚ 5 ਹੋਰ ਅੱਤਵਾਦੀ ਮਾਰੇ ਜਾਣ ਦੀ ਖਬਰ ਹੈ |

Ad Position 22
No active advertisement
ਪਿਛਲੀ ਖ਼ਬਰ 28 ਮਾਰਚ ਤੋਂ ਸ਼ੁਰੂ ਹੋਵੇਗਾ ਆਈ.ਪੀ.ਐਲ. <br/> ਅਗਲੀ ਖ਼ਬਰ ਆਸਟ੍ਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ <br/>
Ad Position 24