ਨਵੀਂ ਦਿੱਲੀ, 8 ਮਾਰਚ (ਇੰਟ.)-ਆਈ.ਪੀ.ਐਲ. 2026 ਕਈ ਦਿਨਾਂ ਤੋਂ ਚਰਚਾ 'ਚ ਹੈ | ਇਹ ਟੂਰਨਾਮੈਂਟ ਟੀ-20 ਵਿਸ਼ਵ ਕੱਪ ਤੋਂ ਬਾਅਦ ਹੋਣ ਵਾਲਾ ਹੈ | ਵਿਸ਼ਵ ਕੱਪ ਫਾਈਨਲ ਦੌਰਾਨ ਅਧਿਕਾਰਤ ਪ੍ਰਸਾਰਕ ਸਟਾਰ ਸਪੋਰਟਸ ਨੇ ਆਉਣ ਵਾਲੇ ਆਈ.ਪੀ.ਐਲ. ਸੀਜ਼ਨ ਦੀ ਸ਼ੁਰੂਆਤ ਦੀ ਮਿਤੀ ਦਾ ਐਲਾਨ ਕੀਤਾ | ਪ੍ਰਸਾਰਕ ਨੇ ਦੱਸਿਆ ਕਿ ਆਈ.ਪੀ.ਐਲ. 2026, 28 ਮਾਰਚ ਨੂੰ ਸ਼ੁਰੂ ਹੋਵੇਗਾ | ਹਾਲਾਂਕਿ ਆਈ.ਪੀ.ਐਲ. ਨੇ ਅਜੇ ਤੱਕ ਆਪਣੇ ਸ਼ਡਿਊਲ ਦਾ ਐਲਾਨ ਨਹੀਂ ਕੀਤਾ ਹੈ | ਪੰਜ ਰਾਜਾਂ 'ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਜਿਸ ਕਾਰਨ ਆਈ.ਪੀ.ਐਲ. ਸ਼ਡਿਊਲ ਦਾ ਐਲਾਨ ਕਰਨ 'ਚ ਦੇਰੀ ਹੋ ਰਹੀ ਹੈ | ਦਰਅਸਲ, ਤਿੰਨ ਰਾਜਾਂ ਅਸਾਮ, ਪੱਛਮੀ ਬੰਗਾਲ ਤੇ ਤਾਮਿਲਨਾਡੂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਜਿੱਥੇ ਆਈ.ਪੀ.ਐਲ. ਮੈਚ ਖੇਡੇ ਜਾਣੇ ਹਨ | ਕੋਲਕਾਤਾ (ਪੱਛਮੀ ਬੰਗਾਲ 'ਚ) ਤੇ ਚੇਨਈ (ਤਾਮਿਲਨਾਡੂ 'ਚ) ਕ੍ਰਮਵਾਰ ਕੋਲਕਾਤਾ ਨਾਈਟ ਰਾਈਡਰਜ਼ ਤੇ ਚੇਨਈ ਸੁਪਰ ਕਿੰਗਜ਼ ਦੇ ਘਰੇਲੂ ਮੈਦਾਨ ਹਨ, ਜਦੋਂ ਕਿ ਗੁਹਾਟੀ ਰਾਜਸਥਾਨ ਰਾਇਲਜ਼ ਲਈ ਦੂਜਾ ਸਥਾਨ ਹੈ | ਪ੍ਰਸਾਰਕ ਨੇ ਹੁਣ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ, ਪਰ ਸ਼ਡਿਊਲ ਦੀ ਉਡੀਕ ਕੀਤੀ ਜਾ ਰਹੀ ਹੈ | ਮੰਨਿਆ ਜਾ ਰਿਹਾ ਹੈ ਕਿ ਸ਼ਡਿਊਲ ਅਗਲੇ ਕੁਝ ਦਿਨਾਂ 'ਚ ਜਾਰੀ ਕੀਤਾ ਜਾ
ਖੇਡ ਸੰਸਾਰ
Free
28 ਮਾਰਚ ਤੋਂ ਸ਼ੁਰੂ ਹੋਵੇਗਾ ਆਈ.ਪੀ.ਐਲ. <br/>
ਅਜੀਤ ਡੈਸਕ
09-03-2026