ਸੈਕਰਾਮੈਂਟੋ, 8 ਮਾਰਚ (ਹੁਸਨ ਲੜੋਆ ਬੰਗਾ)-ਨਿਊਯਾਰਕ ਦੇ ਮੇਅਰ ਜ਼ੌਹਰਾਨ ਮਮਦਾਨੀ ਨੇ ਭਾਰਤੀ ਮੂਲ ਦੀ ਦਿਆ ਵਿਜ ਨੂੰ ਨਿਊ ਯਾਰਕ ਸ਼ਹਿਰ ਦੇ ਸਭਿਆਚਾਰਕ ਮਾਮਲਿਆਂ ਦੇ ਵਿਭਾਗ ਵਿਚ ਕਮਿਸ਼ਨਰ ਨਿਯੁਕਤ ਕੀਤਾ ਹੈ | ਉਹ ਪਹਿਲੀ ਦੱਖਣ ਏਸ਼ੀਆ ਔਰਤ ਹੈ ਜਿਸ ਦੀ ਕਮਿਸ਼ਨਰ ਵਜੋਂ ਨਿਯੁਕਤੀ ਹੋਈ ਹੈ | 40 ਸਾਲਾ ਵਿਜ ਕਲਾ ਖੇਤਰ ਵਿਚ ਸਹਿਣਯੋਗ ਲਾਗਤਾਂ 'ਤੇ ਧਿਆਨ ਕੇਂਦਰਿਤ ਕਰਨ ਸਮੇਤ ਕਲਾਕਾਰਾਂ ਤੇ ਸਭਿਆਚਾਰਕ ਸੰਸਥਾਵਾਂ ਦੀ ਮਦਦ ਕਰਨ ਸਬੰਧੀ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰੇਗੀ | ਵਿਜ ਨੂੰ ਇਸ ਖੇਤਰ ਵਿਚ ਚੰਗਾ ਤਜਰਬਾ ਹੈ | ਉਸ ਦਾ ਵਿਸ਼ਵਾਸ ਹੈ ਕਿ ਕਲਾ ਆਮ ਲੋਕਾਂ ਲਈ ਹੈ ਨਾ ਕਿ ਇਹ ਕੁੱਝ ਲੋਕਾਂ ਤੱਕ ਸੀਮਿਤ ਹੈ | ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਜ ਦੀ ਅਗਵਾਈ ਵਿਚ ਉਹ ਨਿਊਯਾਰਕ ਨੂੰ ਇਕ ਅਜਿਹਾ ਸਥਾਨ ਬਣਾਉਣ ਦੇ ਸਮਰਥ ਹੋ ਜਾਵੇਗਾ ਜਿੱਥੇ ਕਲਾਕਾਰ ਰਹਿ ਸਕਣਗੇ ਤੇ ਆਪਣਾ ਰਚਨਾਤਮਿਕ ਕੰਮ ਕਰ ਸਕਣਗੇ | ਵਿਜ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਮੇਰੇ ਵਿਚ ਜੋ ਵਿਸ਼ਵਾਸ ਪ੍ਰਗਟਾਇਆ ਹੈ, ਉਹ ਉਸ ਉੱਪਰ ਪੂਰਾ ਉੱਤਰਨ ਦੀ ਕੋਸ਼ਿਸ਼ ਕਰੇਗੀ |
ਦੀਆ ਵਿਜ ਨਿਊਯਾਰਕ 'ਚ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਵਿਚ ਕਮਿਸ਼ਨਰ ਨਿਯੁਕਤ <br/>
ਅਜੀਤ ਡੈਸਕ
09-03-2026