06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅਮਰੀਕਾ ਦਾ ਟਰੱਕਿੰਗ ਉਦਯੋਗ ਰਿਕਾਰਡ ਤੋੜ ਡੀਜਲ ਕੀਮਤਾਂ ਨੇ ਹਿਲਾਇਆ

Ad Position 21
No active advertisement
ਅਜੀਤ ਡੈਸਕ 28-03-2026
-ਪੰਜਾਬੀਆਂ ਦਾ ਇਸ ਖੇਤਰ 'ਚ ਹੈ ਵੱਡਾ ਕਾਰੋਬਾਰ
ਸਾਨ ਫਰਾਂਸਿਸਕੋ, 27 ਮਾਰਚ (ਐਸ. ਅਸ਼ੋਕ ਭੌਰਾ)-ਅਮਰੀਕਾ ਦੇ ਟਰੱਕਿੰਗ ਉਦਯੋਗ ਵਿਚ ਪੰਜਾਬੀਆਂ ਦਾ ਵੱਡਾ ਕਾਰੋਬਾਰ ਤੇ ਯੋਗਦਾਨ ਰਿਹਾ ਹੈ | ਜ਼ਿਆਦਾਤਰ ਅਮਰੀਕੀ ਸਾਮਾਨ ਦੀ ਢੋਆ-ਢੁਆਈ ਡੀਜ਼ਲ ਵਾਲੇ ਟਰੱਕਾਂ ਨਾਲ ਕੀਤੀ ਜਾਂਦੀ ਹੈ ਤੇ ਹੁਣ ਜਦੋਂ ਪ੍ਰਤੀ ਗੈਲਨ ਦੀ ਕੀਮਤ 6.5 ਡਾਲਰ ਤੱਕ ਪਹੁੰਚ ਗਈ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਧ ਭਾਅ ਹੋਵੇਗਾ, ਨੇ ਟਰੱਕਿੰਗ ਉਦਯੋਗ ਨੂੰ ਝਟਕ ਕੇ ਰੱਖ ਦਿੱਤਾ ਹੈ | ਦੂਜੇ ਪਾਸੇ ਟਰੱਕਾਂ ਦੇ ਭਾੜੇ 'ਚ ਨਾ-ਮਾਤਰ ਵਾਧਾ ਹੋਇਆ ਹੈ | ਬਿਨਾਂ ਸ਼ੱਕ ਜਦੋਂ ਡੀਜਲ ਮਹਿੰਗਾ ਹੁੰਦਾ ਹੈ ਤਾਂ ਕਰਿਆਨੇ ਤੱਕ ਹਰ ਚੀਜ਼ ਦੀ ਕੀਮਤ ਵਧਣੀ ਸੁਭਾਵਿਕ ਹੈ | ਜਿਥੇ ਪਹਿਲਾਂ ਟਰੱਕ ਦਾ ਤੇਲ ਟੈਂਕ 700 ਡਾਲਰ ਨਾਲ ਭਰਦਾ ਸੀ ਹੁਣ 1000 ਡਾਲਰ 'ਤੇ ਪੁੱਜ ਗਿਆ ਹੈ | ਜੰਗ ਤੋਂ ਪਹਿਲਾਂ ਵੀ ਡੀਜਲ ਵਧੇਰੇ ਕਰਕੇ ਟਰੱਕਿੰਗ ਕੰਪਨੀਆਂ ਲਈ ਦੂਜਾ ਸਭ ਤੋਂ ਵੱਡਾ ਖਰਚਾ ਸੀ ਤੇ ਡਰਾਈਵਰ ਤਨਖਾਹ ਤੋਂ ਬਾਅਦ, ਉਨ੍ਹਾਂ ਦੇ ਖਰਚਿਆਂ ਦਾ ਲਗਭਗ 1/5 ਹਿੱਸਾ ਪਰ ਹੁਣ ਤਾਂ ਸਭ ਕੁਝ ਤੇਲ ਦੁਆਲੇ ਹੀ ਲਪੇਟਿਆ ਗਿਆ ਹੈ | ਕੈਲੀਫੋਰਨੀਆ ਵਿਚ ਇਕ ਗੈਲਨ ਡੀਜ਼ਲ ਦੀ ਔਸਤ ਕੀਮਤ ਇਕ ਦਿਨ ਪਹਿਲਾਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ, ਜਿਸ ਨਾਲ ਰਾਜ ਦੇ ਖੇਤੀਬਾੜੀ ਉਦਯੋਗ 'ਤੇ ਕਾਫ਼ੀ ਦਬਾਅ ਪਿਆ | ਕੈਲੀਫੋਰਨੀਆ ਦਾ ਖੇਤੀਬਾੜੀ ਖੇਤਰ ਇਕ ਵੱਡਾ ਆਰਥਿਕ ਧੁਰਾ ਹੈ ਤੇ ਡੀਜ਼ਲ ਦੀਆਂ ਰਿਕਾਰਡ-ਉੱਚ ਕੀਮਤਾਂ ਉਨ੍ਹਾਂ ਕਿਸਾਨਾਂ ਤੇ ਟਰੱਕਰਾਂ ਨੂੰ ਦਬਾ ਰਹੀਆਂ ਹਨ ਜੋ ਆਪਣੇ ਉਪਕਰਣਾਂ ਤੇ ਵਾਹਨਾਂ ਨੂੰ ਚਲਾਉਣ ਲਈ ਡੀਜ਼ਲ 'ਤੇ ਬਹੁਤ ਜ਼ਿਆਦਾ ਨਿਰਭਰ ਹਨ | ਇਸ ਨਾਲ ਖਪਤਕਾਰਾਂ ਲਈ ਭੋਜਨ ਦੀਆਂ ਕੀਮਤਾਂ ਵੱਧ ਸਕਦੀਆਂ ਹਨ ਤੇ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਕੁਝ ਖੇਤੀਬਾੜੀ ਕਾਰਜਾਂ ਦੀ ਵਿਵਹਾਰਕਤਾ 'ਤੇ ਸੰਭਾਵੀ ਤੌਰ 'ਤੇ ਹੋਰ ਵੀ ਬਹੁਤ ਬੁਰਾ ਪ੍ਰਭਾਵ ਪੈਣ ਦੇ ਆਸਾਰ ਬਣ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਹੋਰ ਆਗੂ ਭਲਕੇ ਕੁਰਾਲੀ ਦੀ ਅਨਾਜ ਮੰਡੀ ਵਿਖੇ ਰੈਲੀ ਨੂੰ ਕਰਨਗੇ ਸੰਬੋਧਨ... ਅਗਲੀ ਖ਼ਬਰ ਨਵੀਂ ਦਿੱਲੀ ਵਿਖੇ ਹਾਕੀ ਇੰਡੀਆ ਦੇ 8ਵੇਂ ਸਾਲਾਨਾ
Ad Position 24
No active advertisement