29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਆਕਸਫੋਰਡ ਯੂਨੀਵਰਸਿਟੀ ਲਾਇਬ੍ਰੇਰੀ ਵਲੋਂ ਹਿੰਦੂ ਗ੍ਰੰਥ 'ਸ਼ਿਕਸ਼ਾਪੱਤਰੀ' ਦੀ 200ਵੀਂ ਵਰ੍ਹੇਗੰਢ ਨੂੰ ਸਮਰਪਿਤ ਯਾਤਰਾ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 06-04-2026

ਲੰਡਨ, 5 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਕਸਫੋਰਡ ਯੂਨੀਵਰਸਿਟੀ ਦੀ ਬੋਡਲੀਅਨ ਲਾਇਬ੍ਰੇਰੀ ਨੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇ ਦੁਰਲੱਭ ਹਿੰਦੂ ਗ੍ਰੰਥਾਂ ਵਿਚੋਂ ਇਕ 'ਸ਼ਿਕਸ਼ਾਪੱਤਰੀ' (ਸਿੱਖਿਆ ਪੱਤਰ) ਦੀ 200ਵੀਂ ਵਰ੍ਹੇਗੰਢ ਮਨਾਉਣ ਲਈ ਪੂਰੇ ਬਰਤਾਨੀਆਂ ਵਿਚ ਇਕ ਇਤਿਹਾਸਕ ਯਾਤਰਾ ਸ਼ੁਰੂ ਕੀਤੀ ਹੈ | ਇਸ ਖਰੜੇ ਦੀ ਯਾਤਰਾ ਇਸ ਸਾਲ ਦੇ ਸ਼ੁਰੂ ਵਿਚ ਇਸਦੀ ਰਚਨਾ ਦੀ 200ਵੀਂ ਵਰ੍ਹੇਗੰਢ ਮਨਾਉਣ ਲਈ ਸ਼ੁਰੂ ਹੋਈ ਸੀ | ਸਵਾਮੀਨਾਰਾਇਣ ਸੰਪਰਦਾ ਦੇ ਆਗੂਆਂ ਦੇ ਸਮਰਥਨ ਨਾਲ, ਖਰੜੇ ਨੂੰ ਦੇਸ਼ ਭਰ ਦੇ ਪ੍ਰਮੁੱਖ ਮੰਦਰਾਂ ਵਿਚ ਲਿਜਾਇਆ ਜਾਵੇਗਾ, ਜਿਸ ਨਾਲ ਅੰਦਾਜ਼ਨ 20,000-30,000 ਲੋਕ ਇਸ ਪਵਿੱਤਰ ਗ੍ਰੰਥ ਦੇ ਦਰਸ਼ਨ ਕਰ ਸਕਣਗੇ | 1826 'ਚ ਗੁਜਰਾਤ ਦੇ ਵਡਤਾਲ ਵਿਚ ਸਹਜਾਨੰਦ ਸਵਾਮੀ-ਭਗਵਾਨ ਸਵਾਮੀਨਾਰਾਇਣ ਦੁਆਰਾ ਰਚਿਤ 'ਸ਼ਿਕਸ਼ਾਪੱਤਰੀ' ਨੈਤਿਕ ਤੇ ਅਧਿਆਤਮਿਕ ਜੀਵਨ ਜਿਉਣ ਲਈ ਇਕ ਮਾਰਗਦਰਸ਼ਕ ਵਜੋਂ ਬਿਆਨ ਕਰਦਾ ਹੈ | ਬੋਡਲੀਅਨ ਵਿਖੇ ਏਸ਼ੀਅਨ ਤੇ ਮੱਧ ਪੂਰਬੀ ਸੰਗ੍ਰਹਿ ਦੇ ਕਿਊਰੇਟਰ ਡਾ. ਗਿਲੀਅਨ ਐਵੀਸਨ ਨੇ ਕਿਹਾ ਕਿ ਇਸ ਇਤਿਹਾਸਕ ਹੱਥ-ਲਿਖਤ ਨੂੰ ਪੂਰੇ ਬਰਤਾਨੀਆ ਦੇ ਮੰਦਰਾਂ ਤੇ ਭਾਈਚਾਰਿਆਂ ਨਾਲ ਸਾਂਝਾ ਕਰਕੇ, ਬੋਡਲੀਅਨ ਲਾਇਬ੍ਰੇਰੀਆਂ ਨੂੰ ਉਮੀਦ ਹੈ ਕਿ ਉਹ ਇਸਦੀ ਸੱਭਿਆਚਾਰਕ ਮਹੱਤਤਾ ਤੇ ਇਸਦੇ ਸਥਾਈ ਸੰਦੇਸ਼ ਦੋਵਾਂ ਨੂੰ ਲੋਕਾਂ ਤੱਕ ਪਹੁੰਚਾਉਣ 'ਚ ਸਹਾਈ ਹੋਣਗੇ | ਉਹਨਾਂ ਦੱਸਿਆ ਕਿ ਸ਼ਿਕਸ਼ਾਪੱਤਰੀ ਦੀ ਰਚਨਾ ਤੋਂ 2 ਸਦੀਆਂ ਬਾਅਦ ਵੀ ਇਸ ਦਾ ਦਇਆ, ਨੈਤਿਕ ਜੀਵਨ ਤੇ ਸਮਾਜਿਕ ਸਦਭਾਵਨਾ ਲਈ ਸੱਦਾ ਇਕ ਵਧਦੀ ਗੁੰਝਲਦਾਰ ਦੁਨੀਆ ਵਿੱਚ ਪ੍ਰਸੰਗਿਕ ਹੈ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਚਾਰਲਸ ਤੇ ਪਰਿਵਾਰ ਨੇ ਈਸਟਰ ਮੌਕੇ ਸੇਂਟ ਜਾਰਜ ਚੈਪਲ, ਵਿੰਡਸਰ ਵਿਖੇ ਹਾਜ਼ਰੀ ਭਰੀ <br/> ਅਗਲੀ ਖ਼ਬਰ ਇੰਟਰਨੈਸ਼ਨਲ ਸੀਰੀਜ਼ ਗੋਲਫ ਟੂਰਨਾਮੈਂਟ-ਕੋਛੜ ਸਰਬੋਤਮ ਪ੍ਰਦਰਸ਼ਨ ਨਾਲ 5ਵੇਂ ਸਥਾਨ 'ਤੇ ਰਿਹਾ
Ad Position 24