29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮਹਾਰਾਜਾ ਚਾਰਲਸ ਤੇ ਪਰਿਵਾਰ ਨੇ ਈਸਟਰ ਮੌਕੇ ਸੇਂਟ ਜਾਰਜ ਚੈਪਲ, ਵਿੰਡਸਰ ਵਿਖੇ ਹਾਜ਼ਰੀ ਭਰੀ <br/>

Ad Position 21
No active advertisement
ਅਜੀਤ ਡੈਸਕ 06-04-2026

ਲੰਡਨ, 5 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਜਾ ਚਾਰਲਸ ਤੇ ਰਾਣੀ ਕੈਮਿਲਾ ਨੇ ਸੇਂਟ ਜਾਰਜ ਚੈਪਲ, ਵਿੰਡਸਰ ਵਿਚ ਈਸਟਰ ਸੰਡੇ ਚਰਚ ਸੇਵਾ ਵਿਚ ਸ਼ਿਰਕਤ ਕੀਤੀ | ਉਨ੍ਹਾਂ ਨਾਲ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਾਮਲ ਹੋਏ, ਜਿਨ੍ਹਾਂ ਵਿਚ ਪਿ੍ੰਸ ਆਫ਼ ਵੇਲਜ਼ ਵਿਲੀਅਮ ਤੇ ਵੇਲਜ਼ ਦੀ ਰਾਜਕੁਮਾਰੀ ਕੈਥਰੀਨ ਤੇ ਹੋਰ ਸ਼ਾਮਿਲ ਸਨ | ਪਿ੍ੰਸ ਵਿਲੀਅਮ ਤੇ ਰਾਜਕੁਮਾਰੀ ਕੈਥਰੀਨ ਆਪਣੇ ਬੱਚਿਆਂ ਨੂੰ ਲੈ ਕੇ ਜਦੋਂ ਚਰਚ ਵੱਲ ਜਾ ਰਹੇ ਸਨ ਤਾਂ ਰਸਤੇ ਵਿਚ ਖੜ੍ਹੇ ਲੋਕਾਂ ਨੇ ਤਾੜ੍ਹੀਆਂ ਨਾਲ ਸਵਾਗਤ ਕੀਤਾ | ਰਾਜਕੁਮਾਰੀ ਸ਼ਾਰਲੋਟੇ ਨੇ ਲੋਕਾਂ ਵੱਲ ਹੱਥ ਹਿਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਰਾਜਕੁਮਾਰੀ ਐਨੀ ਉਸਦੇ ਪਤੀ ਸਰ ਟਿਮ ਲਾਰੈਂਸ ਤੇ ਪਿ੍ੰਸ ਐਡਵਰਡ ਤੇ ਉਸਦੇ ਪ੍ਰੀਵਾਰ ਨੇ ਵੀ ਸ਼ਿਰਕਤ ਕੀਤੀ | ਮਹਾਰਾਜਾ ਚਾਰਲਸ ਅਤੇ ਰਾਣੀ ਕੈਮਿਲਾ ਸਭ ਤੋਂ ਅਖੀਰ ਵਿੱਚ ਪਹੁੰਚੇ ਅਤੇ ਦਰਸ਼ਕਾਂ ਵੱਲੋਂ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਈਸਟਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਮਹਾਰਾਜਾ ਨੇ ਇਸ ਮੌਕੇ ਲੋਕ ਸੇਵਾ ਕਰਨ ਵਾਲੇ ਯੂ.ਕੇ. ਦੇ 77 ਪੁਰਸ਼ਾਂ ਤੇ 77 ਔਰਤਾਂ ਨੂੰ ਤੋਹਫ਼ੇ ਭੇਟ ਕੀਤੇ | ਇਸ ਸਮਾਗਮ ਵਿਚ ਐਂਡਰਿਊ ਮਾਊਾਟਬੈਟਨ-ਵਿੰਡਸਰ, ਉਨ੍ਹਾਂ ਦੀ ਸਾਬਕਾ ਪਤਨੀ ਸਾਰਾਹ ਫਰਗੂਸਨ ਤੇ ਧੀਆਂ ਰਾਜਕੁਮਾਰੀਆਂ ਬੀਟਰਿਸ ਤੇ ਯੂਜੀਨੀ ਗੈਰਹਾਜ਼ਰ ਰਹੀਆਂ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ 'ਤੇ ਹਮਲਾ ਕਰ ਕੇ ਕੀਤਾ ਜ਼ਖ਼ਮੀ <br/> ਅਗਲੀ ਖ਼ਬਰ ਆਕਸਫੋਰਡ ਯੂਨੀਵਰਸਿਟੀ ਲਾਇਬ੍ਰੇਰੀ ਵਲੋਂ ਹਿੰਦੂ ਗ੍ਰੰਥ 'ਸ਼ਿਕਸ਼ਾਪੱਤਰੀ' ਦੀ 200ਵੀਂ ਵਰ੍ਹੇਗੰਢ ਨੂੰ ਸਮਰਪਿਤ ਯਾਤਰਾ...
Ad Position 24