29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨੌਜਵਾਨ 'ਤੇ ਹਮਲਾ ਕਰ ਕੇ ਕੀਤਾ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 06-04-2026
ਹੰਬੜਾਂ, 5 ਅਪ੍ਰੈਲ (ਮੇਜਰ ਹੰਬੜਾਂ)-ਹੰਬੜਾਂ ਪਿੰਡ ਦੇ ਧਾਲੀਵਾਲ ਨਗਰ ਵਿਚ ਪਾਣੀ ਦੇ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਵਿਚਕਾਰ ਹਿੰਸਕ ਝੜਪ ਹੋ ਗਈ | ਮਹੇਸ਼ ਪ੍ਰਸ਼ਾਦ ਗੁਪਤਾ ਨੇ ਆਪਣੇ ਗੁਆਂਢੀਆਂ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਸਾਡੇ ਘਰ ਦੀ ਗਲੀ ਵਿਚ ਗੁਆਂਢ ਰਹਿੰਦੇ ਪਰਿਵਾਰ ਵਲੋਂ ਗੰਦੇ ਪਾਣੀ ਦਾ ਡਿੱਗ ਬਣਾਇਆ ਹੋਇਆ ਹੈ, ਜਿਸ ਦਾ ਗੰਦਾ ਪਾਣੀ ਲਗਾਤਾਰ ਓਵਰਫਲੋ ਹੋ ਰਿਹਾ ਸੀ, ਜਿਸ ਕਾਰਨ ਸਾਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਜਦੋਂ ਅਸੀਂ ਇਸ ਸਮੱਸਿਆ ਨੂੰ ਸੁਲਝਾਉਣ ਲਈ ਕਦਮ ਚੁੱਕਣ ਦੀ ਗੱਲ ਕੀਤੀ ਤਾਂ ਵਿਵਾਦ ਤਿੱਖਾ ਹੋ ਗਿਆ ਤੇ ਸਾਡੇ ਗੁਆਂਡੀ ਲੋਕਾਂ ਵਲੋਂ ਗੁੱਸੇ ਵਿਚ ਆ ਕੇ ਚਾਰ-ਪੰਜ ਹੋਰ ਸਾਥੀਆਂ ਦੇ ਨਾਲ ਮਿਲ ਕੇ ਮੇਰੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਜਿਸ ਨਾਲ ਮੇਰਾ ਬੇਟਾ ਮੁਕੇਸ਼ ਕੁਮਾਰ ਉਰਫ਼ ਭੋਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜਿਸ ਨੂੰ ਤੁਰੰਤ ਅਸੀਂ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ ਜਿੱਥੇ ਉਸ ਦੇ ਹੱਥ 'ਤੇ ਸੱਟ ਵੱਜੀ ਹੈ ਉੱਥੇ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ | ਮਹੇਸ਼ ਪ੍ਰਸ਼ਾਦ ਗੁਪਤਾ ਅਤੇ ਨੰਦਨ ਗੁਪਤਾ ਨੇ ਗੁਆਂਢੀਆਂ 'ਤੇ ਉਨ੍ਹਾਂ ਨੂੰ ਲਾਠੀਆਂ ਨਾਲ ਕੁੱਟਣ ਦੇ ਗੰਭੀਰ ਦੋਸ਼ ਲਗਾਏ | ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਹੈ | ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ | ਜਦੋਂ ਦੂਸਰੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸਿਰਫ਼ ਡਰਾਮਾ-ਬੀਰਮੀ <br/> ਅਗਲੀ ਖ਼ਬਰ ਮਹਾਰਾਜਾ ਚਾਰਲਸ ਤੇ ਪਰਿਵਾਰ ਨੇ ਈਸਟਰ ਮੌਕੇ ਸੇਂਟ ਜਾਰਜ ਚੈਪਲ, ਵਿੰਡਸਰ ਵਿਖੇ ਹਾਜ਼ਰੀ ਭਰੀ <br/>
Ad Position 24