01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

'ਕਨਿਸ਼ਕ' ਕਾਂਡ ਦੇ ਪੀੜਤ ਪ੍ਰੋਫ਼ੈਸਰ ਨੂੰ ਮਿਲਿਆ 'ਆਰਡਰ ਆਫ਼ ਕੈਨੇਡਾ' ਸਨਮਾਨ <br/>

Ad Position 21
No active advertisement
ਅਜੀਤ ਡੈਸਕ 10-04-2026
ਐਬਟਸਫੋਰਡ, 9 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ 'ਕਨਿਸ਼ਕ' ਕਾਂਡ ਦੇ ਪੀੜਤ ਪ੍ਰੋਫ਼ੈਸਰ ਮਹੇਸ਼ ਚੰਦਰ ਸ਼ਰਮਾ ਨੂੰ ਸਰਬਉੱਚ ਸਨਮਾਨ 'ਆਰਡਰ ਆਫ਼ ਕੈਨੇਡਾ' ਨਾਲ ਸਨਮਾਨਿਤ ਕੀਤਾ | ਕੈਨੇਡਾ ਦੇ ਇਤਿਹਾਸ ਵਿਚ ਅੱਤਵਾਦ ਦੇ ਘਿਨਾਉਣੇ ਕਾਰਨਾਮੇ ਵਜੋਂ ਦਰਜ 23 ਜੂਨ 1985 ਨੂੰ ਕੈਨੇਡਾ ਤੋਂ ਨਵੀਂ ਦਿੱਲੀ ਜਾ ਰਿਹਾ ਏਅਰ ਇੰਡੀਆ ਦਾ 'ਕਨਿਸ਼ਕ' ਨਾਮਕ ਜਹਾਜ਼ 182 ਆਇਰਲੈਂਡ ਦੇ ਅਸਮਾਨ ਵਿਚ ਬੰਬ ਧਮਾਕੇ ਨਾਲ ਤਬਾਹ ਹੋ ਗਿਆ ਸੀ, ਜਿਸ ਵਿਚ ਅਮਲੇ ਦੇ ਮੈਂਬਰਾਂ ਸਮੇਤ ਸਾਰੇ 329 ਮੁਸਾਫ਼ਰਾਂ ਦੀ ਮੌਤ ਹੋ ਗਈ ਸੀ | ਪ੍ਰੋਫ਼ੈਸਰ ਮਹੇਸ਼ ਸ਼ਰਮਾ ਦੀ ਸੱਸ, ਪਤਨੀ ਤੇ ਦੋ ਧੀਆਂ ਵੀ ਉਸ ਜਹਾਜ਼ ਵਿਚ ਸਵਾਰ ਸਨ | ਭਾਰਤ 'ਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਉਪਰੰਤ ਪ੍ਰੋ. ਮਹੇਸ਼ ਸ਼ਰਮਾ 1966 'ਚ ਕੈਨੇਡਾ ਆਏ ਸਨ ਤੇ ਕੈਨੇਡਾ ਆ ਕੇ ਉਨ੍ਹਾਂ ਮੈਕਗਿੱਲ ਯੂਨੀਵਰਸਿਟੀ ਤੋਂ ਐਮ.ਬੀ.ਏ. ਤੇ ਮਾਸਟਰ ਆਫ਼ ਇੰਜੀਨੀਅਰਿੰਗ ਕੀਤੀ ਤੇ ਉਹ ਮਾਂਟਰੀਅਲ ਦੀ ਕਨਕੋਰਡੀਆ ਵਿਖੇ ਪ੍ਰੋਫ਼ੈਸਰ ਲੱਗ ਗਏ, ਜਿਥੇ ਉਹ ਹੁਣ ਸਪਲਾਈ ਚੇਨ ਤੇ ਬਿਜ਼ਨੈੱਸ ਟੈਕਨਾਲੋਜੀ ਮੈਨੇਜਮੈਂਟ ਦੀ ਸਿੱਖਿਆ ਪ੍ਰਦਾਨ ਕਰਦੇ ਹਨ | ਉਨ੍ਹਾਂ ਵਲੋਂ ਆਪਣੀ ਪਤਨੀ ਤੇ ਧੀਆਂ ਦੇ ਨਾਂਅ 'ਤੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਵੀ ਦਿੱਤਾ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਐੱਫ.ਬੀ.ਆਈ. ਨੂੰ ਲੋੜੀਂਦਾ ਨਸ਼ਾ ਤਸਕਰ ਸ਼ੋਨ ਭਿੰਡਰ ਵਿਦੇਸ਼ ਭੱਜਿਆ ਇੰਸਪੈਕਟਰ ਸਮੇਤ 5 ਪੁਲਿਸ ਮੁਲਾਜ਼ਮਾਂ 'ਤੇ ਮਾਮਲਾ... ਅਗਲੀ ਖ਼ਬਰ ਆਰਟੇਮਿਸ¨ ਦੇ ਅਮਲੇ ਵਲੋਂ ਬੇਹਦ ਨਜ਼ਦੀਕ
Ad Position 24