01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਐੱਫ.ਬੀ.ਆਈ. ਨੂੰ ਲੋੜੀਂਦਾ ਨਸ਼ਾ ਤਸਕਰ ਸ਼ੋਨ ਭਿੰਡਰ ਵਿਦੇਸ਼ ਭੱਜਿਆ ਇੰਸਪੈਕਟਰ ਸਮੇਤ 5 ਪੁਲਿਸ ਮੁਲਾਜ਼ਮਾਂ 'ਤੇ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 10-04-2026
ਤਰਨ ਤਾਰਨ, 9 ਅਪ੍ਰੈਲ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਵਲੋਂ ਪਿਛਲੇ ਸਾਲ ਐੱਫ.ਬੀ.ਆਈ. ਨੂੰ ਲੋੜੀਂਦੇ ਇਕ ਅੰਤਰ ਰਾਸ਼ਟਰੀ ਨਸ਼ਾ ਤਸਕਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਪਰ ਇਹ ਤਸਕਰ ਹੁਣ ਜੇਲ੍ਹ ਵਿਚੋਂ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਕੁਝ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਪਾਸਪੋਰਟ ਅਫਸਰ ਕੋਲੋਂ ਆਪਣਾ ਪਾਸਪੋਰਟ ਹਾਸਲ ਕਰਨ ਤੋਂ ਬਾਅਦ ਵਿਦੇਸ਼ ਭੱਜ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਦੇ ਹੁਕਮਾਂ 'ਤੇ ਥਾਣਾ ਸਦਰ ਤਰਨ ਤਾਰਨ ਵਿਖੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਸਮੇਤ ਚਾਰ ਹੋਰ ਪੁਲਿਸ ਮੁਲਾਜ਼ਮਾਂ ਉਪਰ ਕੇਸ ਦਰਜ ਕੀਤਾ ਗਿਆ ਹੈ | ਇਹ ਸਾਰੇ ਮੁਲਾਜ਼ਮ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਜਾਣਕਾਰੀ ਅਨੁਸਾਰ 10 ਮਾਰਚ 2025 ਨੂੰ ਡੀ.ਜੀ.ਪੀ. ਗੌਰਵ ਯਾਦਵ ਵਲੋਂ ਸ਼ਹਿਨਾਜ ਸਿੰਘ ਉਰਫ ਸ਼ੋਨ ਭਿੰਡਰ ਨੂੰ ਤਰਨ ਤਾਰਨ ਪੁਲਿਸ ਵਲੋਂ ਲੁਧਿਆਣਾ ਤੋਂ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਸ਼ੋਨ ਭਿੰਡਰ ਅਮਰੀਕਾ ਅਧਾਰਿਤ ਖੁਫੀਆ ਅਤੇ ਸੁਰੱਖਿਆ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ਼.ਬੀ.ਆਈ.) ਨੂੰ ਡਰੱਗ ਤਸਕਰੀ ਦੇ ਮਾਮਲੇ ਵਿਚ ਲੋੜੀਂਦਾ ਸੀ | ਇਹ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿਚ ਤਸਕਰੀ ਕਰਦਾ ਸੀ ਅਤੇ ਐੱਫ.ਬੀ.ਆਈ. ਨੂੰ ਚਕਮਾ ਦੇ ਕੇ ਭਾਰਤ ਆ ਗਿਆ ਸੀ, ਜਿਸ ਨੂੰ ਤਰਨ ਤਾਰਨ ਪੁਲਿਸ ਨੇ ਲੁਧਿਆਣਾ ਤੋਂ ਗਿ੍ਫ਼ਤਾਰ ਕਰ ਲਿਆ ਸੀ | ਗਿ੍ਫ਼ਤਾਰੀ ਸਮੇਂ ਸ਼ੋਨ ਭਿੰਡਰ ਤੋਂ ਉਸ ਦਾ ਪਾਸਪੋਰਟ, ਮਹਿੰਗੀ ਘੜੀ, ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਸੀ | ਸ਼ੋਨ ਭਿੰਡਰ ਵਲੋਂ ਜਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਅਦਾਲਤ ਰਾਹੀਂ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਕੋਲ ਉਸ ਦਾ ਪਿਆ ਸੋਨੇ ਦੇ ਗਹਿਣੇ, ਘੜੀ ਅਤੇ ਹੋਰ ਸਾਮਾਨ ਲੈ ਲਿਆ ਗਿਆ ਸੀ | ਐੱਸ.ਐੱਸ.ਪੀ. ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ੋਨ ਭਿੰਡਰ ਦਾ ਪਾਸਪੋਰਟ ਰਿਲੀਜ਼ ਕਰਵਾਉਣ ਲਈ ਸੀ.ਆਈ.ਏ. ਸਟਾਫ ਦੇ ਇੰਸਪੈਕਟਰ ਪ੍ਰਭਜੀਤ ਸਿੰਘ, ਏ.ਐੱਸ.ਆਈ. ਲਖਵਿੰਦਰ ਸਿੰਘ, ਐੱਸ.ਐੱਸ.ਪੀ. ਦੇ ਨਾਇਬ ਰੀਡਰ ਏ.ਐੱਸ.ਆਈ. ਗੁਰਵਿੰਦਰ ਸਿੰਘ ਦੁੱਗਰੀ, ਹੌਲਦਾਰ ਹਰਕੰਵਲ ਸਿੰਘ ਅਤੇ ਸੀਨੀਅਰ ਕਾਂਸਟੇਬਲ ਧਰਮਿੰਦਰ ਸਿੰਘ ਨੇ ਏ.ਐੱਸ.ਆਈ. ਬਲਬੀਰ ਸਿੰਘ ਦੇ ਗਲਤ ਦਸਤਖਤ ਕਰਕੇ ਉਸ ਦਾ ਪਾਸਪੋਰਟ ਰਿਲੀਜ ਕਰਵਾਉਣ ਵਿਚ ਮਦਦ ਕੀਤੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਐੱਸ.ਪੀ. ਹੈਡਕੁਆਟਰ ਸੁਖਨਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜਲਿ੍ਹਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਦੀ ਸੂਚੀ ਸਮਾਰਕ ਦੇ ਅੰਦਰ ਕੀਤੀ ਜਾਵੇ ਪ੍ਰਦਰਸ਼ਿਤ-ਤਰਲੋਚਨ ਸਿੰਘ <br/> ਅਗਲੀ ਖ਼ਬਰ 'ਕਨਿਸ਼ਕ' ਕਾਂਡ ਦੇ ਪੀੜਤ ਪ੍ਰੋਫ਼ੈਸਰ ਨੂੰ ਮਿਲਿਆ 'ਆਰਡਰ ਆਫ਼ ਕੈਨੇਡਾ' ਸਨਮਾਨ <br/>
Ad Position 24