04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗਵਰਨਰ ਬਣਿਆ ਤਾਂ ਵਿਸ਼ੇਸ਼ ਦਫ਼ਤਰ ਖੋਲਿਆ ਜਾਵੇਗਾ-ਡਾ. ਨੀਰਵ ਸ਼ਾਹ <br/>

Ad Position 21
No active advertisement
ਅਜੀਤ ਡੈਸਕ 17-04-2026
ਸੈਕਰਾਮੈਂਟੋ, 16 ਅਪ੍ਰੈਲ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਡਾ. ਨੀਰਵ ਸ਼ਾਹ ਨੇ ਅਗੁਸਟਾ 'ਚ ਐਲਾਨ ਕੀਤਾ ਹੈ ਕਿ ਜੇਕਰ ਉਹ ਮੇਨੀ ਦਾ ਗਵਰਨਰ ਚੁਣਿਆ ਗਿਆ ਤਾਂ ਉਸ ਦੀ ਯੋਜਨਾ 'ਪਬਲਿਕ ਇਨਗੇਜਮੈਂਟ ਐਂਡ ਟਰਾਂਸਪੇਰੈਂਸੀ' ਦਫਤਰ ਖੋਲਣ ਦੀ ਹੈ | ਉਨਾਂ ਨੇ ਇਹ ਐਲਾਨ ਟਾਊਨ ਹਾਲ ਵਿਚ ਇਕ ਸਮਾਗਮ ਦੌਰਾਨ ਕਰਦਿਆਂ ਕਿਹਾ ਕਿ ਜਨਤਿਕ ਮੀਟਿੰਗਾਂ ਤੇ ਫੀਡਬੈਕ ਚੈਨਲ ਗਵਰਨਰ ਦਫ਼ਤਰ ਦਾ ਰਸਮੀ ਹਿੱਸਾ ਹੋਣਗੇ | ਪ੍ਰਸਤਾਵਿਤ ਦਫਤਰ ਰਾਜ ਭਰ 'ਚ ਟਾਊਨ ਹਾਲਾਂ ਨਾਲ ਤਾਲਮੇਲ ਕਰਨਗੇ, ਪ੍ਰਗਤੀ ਡੈਸ਼ਬੋਰਡ ਪ੍ਰਕਾਸ਼ਿਤ ਕਰਨਗੇ ਤੇ ਜਨਤਿਕ ਹੁੰਗਾਰੇ ਸਬੰਧੀ ਪ੍ਰਣਾਲੀ ਉਪਰ ਨਜਰ ਰੱਖਣਗੇ | ਸ਼ਾਹ ਨੇ ਕਿਹਾ ਕਿ ਇਸ ਯੋਜਨਾ ਦਾ ਮੰਤਵ ਜਵਾਬਦੇਹੀ ਵਧਾਉਣਾ ਤੇ ਸਰਕਾਰ ਵਿਚ ਲੋਕਾਂ ਦੇ ਭਰੋਸੇ ਨੂੰ ਮਜ਼ਬੂਤ ਕਰਨਾ ਹੈ | ਉਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਵੀ ਅਗਵਾਈ ਨਹੀਂ ਰੁਕੇਗੀ | ਸ਼ਾਹ ਨੇ ਕਿਹਾ ਕਿ ਜੇਕਰ ਤੁਸੀਂ ਲੋਕਾਂ ਨਾਲ ਭਰੋਸਾ ਕਰਨ ਦਾ ਵਾਅਦਾ ਕਰਦੇ ਹੋ ਤਾਂ ਤੁਹਾਨੂੰ ਇਸ ਉਪਰ ਨਿਰੰਤਰ ਖਰਾ ਉਤਰਨਾ ਪਵੇਗਾ ਤੇ ਮੁਸ਼ਕਿਲ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹਿਣਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਮੈਸੀ 'ਤੇ 70 ਲੱਖ ਡਾਲਰ ਦੇ ਇਕਰਾਰਨਾਮੇ ਦੀ ਉਲੰਘਣਾ ਦਾ ਦੋਸ਼ ਅਗਲੀ ਖ਼ਬਰ ਫਰੈਂਕਫਰਟ ਏਅਰਪੋਰਟ 'ਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਲੰਗਰ ਲਗਾਇਆ
Ad Position 24