03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

-ਹਵਾਲਾ ਰਾਸ਼ੀ ਮਾਮਲਾ- ਅਦਾਲਤ ਨੇ ਜੈਕਲੀਨ ਦੀ ਸਰਕਾਰੀ ਗਵਾਹ ਬਣਨ ਦੀ ਅਰਜ਼ੀ 'ਤੇ ਈ.ਡੀ. ਤੋਂ ਮੰਗਿਆ ਜਵਾਬ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਨਵੀਂ ਦਿੱਲੀ, 17 ਅਪ੍ਰੈਲ (ਪੀ.ਟੀ.ਆਈ.)-ਦਿੱਲੀ ਦੀ ਇਕ ਅਦਾਲਤ ਨੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੱਲੋਂ ਕਥਿਤ ਧੋਖਾਧੜੀ ਮਾਮਲੇ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਿਤ 200 ਕਰੋੜ ਰੁਪਏ ਦੇ ਹਵਾਲਾ ਰਾਸ਼ੀ ਮਾਮਲੇ ਵਿਚ ਸਰਕਾਰੀ ਗਵਾਹ ਬਣਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਜਵਾਬ ਮੰਗਿਆ ਹੈ | ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਤੇ ਮਾਮਲੇ ਨੂੰ 20 ਅਪ੍ਰੈਲ ਨੂੰ ਅਗਲੀ ਕਾਰਵਾਈ ਲਈ ਮੁਲਤਵੀ ਕਰ ਦਿੱਤਾ | ਫਰਨਾਂਡੀਜ਼, ਜਿਸਨੂੰ ਈ.ਡੀ. ਵਲੋਂ ਜਾਂਚ ਦੇ ਸੰਬੰਧ ਵਿਚ ਕਈ ਵਾਰ ਤਲਬ ਕੀਤਾ ਗਿਆ ਸੀ, ਨੂੰ ਏਜੰਸੀ ਵਲੋਂ ਦਾਇਰ ਇਕ ਪੂਰਕ ਚਾਰਜਸ਼ੀਟ ਵਿਚ ਪਹਿਲੀ ਵਾਰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ | ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਜੁਲਾਈ ਨੂੰ , ਦਿੱਲੀ ਹਾਈ ਕੋਰਟ ਨੇ ਹਵਾਲਾ ਰਾਸ਼ੀ ਮਾਮਲੇ 'ਚ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈ.ਸੀ.ਆਈ.ਆਰ.) ਨੂੰ ਰੱਦ ਕਰਨ ਦੀ ਉਸਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ | ਦੋ ਮਹੀਨੇ ਬਾਅਦ, ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮ 'ਚ ਦਖਲ ਦੇਣ ਤੋਂ ਵੀ ਇਨਕਾਰ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਰਾਜ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਅਗਲੀ ਖ਼ਬਰ ਇੰਡੋਨੇਸ਼ੀਆ 'ਚ ਵਾਪਰਿਆ ਹੈਲੀਕਾਪਟਰ ਹਾਦਸਾ-8 ਮÏਤਾਂ <br/>
Ad Position 24