ਜਕਾਰਤਾ, 17 ਅਪ੍ਰੈਲ (ਪੀ.ਟੀ.ਆਈ.)-ਇੰਡੋਨੇਸ਼ੀਆ ਦੇ ਪੱਛਮੀ ਕਾਲੀਮੰਤਨ ਸੂਬੇ 'ਚ ਇਕ ਹੈਲੀਕਾਪਟਰ ਹਾਦਸੇ 'ਚ 8 ਲੋਕਾਂ ਦੀ ਮÏਤ ਦੀ ਹੋ ਗਈ | ਇਹ ਹਾਦਸਾ ਜੰਗਲੀ ਖੇਤਰ 'ਚ ਹੋਇਆ | ਹਾਦਸੇ ਤੋਂ ਪਹਿਲਾਂ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ ਸੀ | ਮਲਬੇ 'ਚੋਂ ਸੱਤ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਇਕ ਵਿਅਕਤੀ ਦੀ ਭਾਲ ਅਜੇ ਵੀ ਜਾਰੀ ਹੈ | ਹੈਲੀਕਾਪਟਰ ਦੀ ਪਛਾਣ ਪੀ.ਟੀ. ਮੈਥਿਊ ਏਅਰ ਏਅਰਬੱਸ ਐਚ-130 (ਪੀਕੇ-ਸੀਐਫਐਕਸ) ਵਜੋਂ ਹੋਈ ਹੈ | ਰਿਪੋਰਟਾਂ ਦੇ ਅਨੁਸਾਰ, ਸੰਘਣੇ ਜੰਗਲੀ ਖੇਤਰ ਤੇ ਹਨੇਰੇ ਕਾਰਨ ਰਾਤ ਨੂੰ ਖੋਜ ਤੇ ਬਚਾਅ ਕਾਰਜ ਮੁਅੱਤਲ ਕਰ ਦਿੱਤੇ ਗਏ, ਜੋ ਅਗਲੀ ਸਵੇਰ ਦੁਬਾਰਾ ਸ਼ੁਰੂ ਹੋ ਗਏ | ਇੰਡੋਨੇਸ਼ੀਆਈ ਪੁਲਿਸ ਨੇ ਦੱਸਿਆ ਕਿ ਮੇਲਾਵੀ ਦੇ ਇਕ ਪਲਾਂਟੇਸ਼ਨ ਖੇਤਰ ਤੋਂ ਉਡਾਣ ਭਰਨ ਤੋਂ ਸਿਰਫ਼ ਪੰਜ ਮਿੰਟ ਬਾਅਦ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ ਸੀ |