03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਭਾਰਤੀ ਮੂਲ ਦੀ ਕ੍ਰਿਸ਼ਮਾ ਨੇ ਯੂ.ਕੇ. ਦਾ ਰਿਐਲਿਟੀ ਸ਼ੋਅ 'ਦ ਅਪ੍ਰੈਂਟਿਸ' ਜਿੱਤਿਆ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਲੰਡਨ, 17 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਨੇੜਲੇ ਇਲਾਕੇ ਐਸ਼ਫੋਰਡ ਦੀ ਰਹਿਣ ਵਾਲੀ ਭਾਰਤੀ ਮੂਲ ਦੀ ਉੱਦਮੀ ਕਿ੍ਸ਼ਮਾ ਵਿਜੇ ਨੇ ਯੂ.ਕੇ. ਰਿਐਲਿਟੀ ਸ਼ੋਅ 'ਦ ਅਪ੍ਰੈਂਟਿਸ' 2026 ਐਡੀਸ਼ਨ ਜਿੱਤ ਕੇ ਆਪਣੇ ਕਾਰੋਬਾਰ ਲਈ ਲਾਰਡ ਐਲਨ ਸ਼ੂਗਰ ਦਾ 250,000 ਪੌਂਡ ਦਾ ਨਿਵੇਸ਼ ਸੁਰੱਖਿਅਤ ਕੀਤਾ ਹੈ | 'ਦ ਅਪ੍ਰੈਂਟਿਸ' ਇਕ ਬੀ.ਬੀ.ਸੀ. ਕਾਰੋਬਾਰੀ ਰਿਐਲਿਟੀ ਸ਼ੋਅ ਹੈ ਜਿੱਥੇ ਪ੍ਰਤੀਯੋਗੀ ਕਈ ਹਫ਼ਤਿਆਂ ਤੱਕ ਸਖ਼ਤ ਕਾਰੋਬਾਰੀ ਕੰਮਾਂ ਰਾਹੀਂ ਮੁਕਾਬਲਾ ਕਰਦੇ ਹਨ ਅਤੇ ਇਕ ਬਿ੍ਟਿਸ਼ ਕਾਰੋਬਾਰੀ ਲਾਰਡ ਸ਼ੂਗਰ ਤੋਂ ਨਿਵੇਸ਼ ਲਈ ਪੈਸਾ ਜਿੱਤਦੇ ਹਨ | ਲਾਰਡ ਸ਼ੂਗਰ 2005 ਤੋਂ ਇਸ ਦੇ ਮੁੱਖ ਜੱਜ ਹਨ | 28 ਸਾਲਾ ਕਰਿਸ਼ਮਾ ਵਿਜੇ ਲੰਡਨ ਦੇ ਇਲਾਕੇ ਐਸ਼ਫੋਰਡ ਦੀ ਜੰਮਪਲ ਹੈ, ਉਸ ਨੇ ਪਾਸਚਾ ਮਾਈਹਿਲ ਨੂੰ ਹਰਾ ਕੇ ਸ਼ੋਅ ਜਿੱਤਿਆ ਹੈ | ਜਿੱਤ ਤੋਂ ਬਾਅਦ ਵਿਜੇ ਨੇ ਕਿਹਾ ਕਿ ਪ੍ਰਤੀਯੋਗੀਆਂ ਨੂੰ ਨਤੀਜਾ ਜਾਣਨ ਲਈ ਮਹੀਨਿਆਂ ਤੱਕ ਉਡੀਕ ਕਰਨੀ ਪੈਂਦੀ ਹੈ | ਮੈਂ ਨਤੀਜੇ ਤੋਂ ਖੁਸ਼ ਹਾਂ, ਇਸ ਨਾਲ ਮੇਰੀ ਜ਼ਿੰਦਗੀ ਬਦਲ ਗਈ ਹੈ | ਉਸਦੀ ਪ੍ਰਾਪਤੀ ਉਸਦੇ ਪਰਿਵਾਰ ਲਈ ਬਹੁਤ ਮਾਇਨੇ ਰੱਖਦੀ ਸੀ | ਵਿਜੇ ਨੇ ਜ਼ਿਕਰ ਕੀਤਾ ਕਿ ਕਿਵੇਂ ਉਸਦਾ ਪਾਲਣ-ਪੋਸ਼ਣ ਇਕ ਰਵਾਇਤੀ ਭਾਰਤੀ ਘਰ ਵਿਚ ਉਸਦੇ ਪਿਤਾ ਵਲੋਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਇੰਡੋਨੇਸ਼ੀਆ 'ਚ ਵਾਪਰਿਆ ਹੈਲੀਕਾਪਟਰ ਹਾਦਸਾ-8 ਮÏਤਾਂ <br/> ਅਗਲੀ ਖ਼ਬਰ ਗੋਲਫਰ ਸ਼ੁਭੰਕਰ ਸ਼ਰਮਾ ਨੇ ਬੋਲਡਰਜ਼ ਕਲਾਸਿਕ ਖ਼ਿਤਾਬ ਜਿੱਤਿਆ <br/>
Ad Position 24