03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੇਟਾ ਅਮਰੀਕੀ ਫ਼ੌਜ 'ਚ ਅਤੇ ਮਾਂ ਇਮੀਗ੍ਰੇਸ਼ਨ ਹਿਰਾਸਤ 'ਚ...

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਆਸਟਿਨ, 17 ਅਪ੍ਰੈਲ (ਇੰਟ.)-ਅਮਰੀਕਾ ਦੇ ਟੈਕਸਾਸ 'ਚ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ (ਆਈਸ) ਨਾਲ ਜੁੜੀ ਇਕ ਅਜਿਹੀ ਘਟਨਾ ਸਾਹਮਣੇ ਆਈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਇਸ ਮਾਮਲੇ 'ਚ ਇਕ 53 ਸਾਲਾ ਪੰਜਾਬੀ ਮੂਲ ਦੀ ਅÏਰਤ, ਜਿਸਦਾ ਪੁੱਤਰ ਅਮਰੀਕੀ ਫÏਜ 'ਚ ਸੇਵਾ ਕਰਦਾ ਹੈ, ਨੂੰ ਹਿਰਾਸਤ ਵਿਚ ਲੈ ਲਿਆ ਗਿਆ ਤੇ ਇਕ ਨਜ਼ਰਬੰਦੀ ਕੇਂਦਰ 'ਚ ਰੱਖਿਆ ਗਿਆ ਹੈ | ਮੀਨੂ ਬੱਤਰਾ ਨੂੰ 17 ਮਾਰਚ ਨੂੰ ਹਾਰਲਿੰਗੇਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਮ ਲਈ ਮਿਲਵਾਕੀ ਜਾਂਦੇ ਸਮੇਂ ਗਿ੍ਫਤਾਰ ਕੀਤਾ ਗਿਆ ਸੀ | ਉਹ ਇਸ ਸਮੇਂ ਰੇਮੰਡਵਿਲ ਦੇ ਐਲ ਵੈਲੇ ਡਿਟੈਂਸ਼ਨ ਸੈਂਟਰ 'ਚ ਹਿਰਾਸਤ 'ਚ ਹੈ | ਇਕ ਰਿਪੋਰਟ ਦੇ ਅਨੁਸਾਰ, ਬੱਤਰਾ ਨੇ ਇਕ 'ਹੈਬੀਅਸ ਕਾਰਪਸ' ਪਟੀਸ਼ਨ 'ਚ ਦੋਸ਼ ਲਗਾਇਆ ਕਿ ਅਧਿਕਾਰੀਆਂ ਨੇ ਉਸਨੂੰ ਹੱਥਕੜੀ ਲਗਾ ਕੇ ਫੋਟੋਆਂ ਖਿਚਵਾਉਣ ਲਈ ਮਜਬੂਰ ਕੀਤਾ | ਬੱਤਰਾ ਦੇ ਅਨੁਸਾਰ ਉਸਨੂੰ ਸਾਦੇ ਕੱਪੜਿਆਂ 'ਚ ਆਏ ਏਜੰਟਾਂ ਨੇ ਰੋਕ ਲਿਆ | ਜਿਨ੍ਹਾਂ ਨੇ ਆਪਣੇ ਬੈਜ ਵੀ ਨਹੀਂ ਦਿਖਾਏ ਤੇ ਉਸਦੀ ਇਮੀਗ੍ਰੇਸ਼ਨ ਸਥਿਤੀ 'ਤੇ ਸਵਾਲ ਉਠਾਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਉਸਦੇ ਦੇਸ਼ ਨਿਕਾਲੇ ਦੇ ਹੁਕਮ ਹਨ, ਤਾਂ ਬੱਤਰਾ ਨੇ ਜਵਾਬ ਦਿੱਤਾ ਕਿ ਉਸਦੇ ਕੋਲ ਸੰਨ 2000 'ਚ 'ਵਾਪਸ ਭੇਜਣ ਤੋਂ ਰੋਕਣ' ਦੇ ਉਪਬੰਧ ਦੇ ਤਹਿਤ ਕੰਮ ਕਰਨ ਦਾ ਅਧਿਕਾਰ ਹੈ | ਇਸ ਦੇ ਬਾਵਜੂਦ, ਉਸ ਨਾਲ ਇਕ ਅਪਰਾਧੀ ਵਾਂਗ ਵਿਵਹਾਰ ਕੀਤਾ ਗਿਆ | ਜ਼ਿਕਰਯੋਗ ਹੈ ਕਿ ਮੀਨੂ ਬੱਤਰਾ ਆਪਣੇ ਮਾਪਿਆਂ ਦੀ ਹੱਤਿਆ ਤੋਂ ਬਾਅਦ 1980 ਦੇ ਦਹਾਕੇ ਦੌਰਾਨ ਭਾਰਤ 'ਚ ਹੋਈ ਸਿੱਖ ਵਿਰੋਧੀ ਹਿੰਸਾ ਤੋਂ ਭੱਜ ਗਈ ਸੀ ਤੇ 35 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੀ ਹੈ | ਉਹ ਟੈਕਸਾਸ 'ਚ ਹਿੰਦੀ, ਪੰਜਾਬੀ ਤੇ ਉਰਦੂ ਲਈ ਇਕਲੌਤੀ ਲਾਇਸੰਸਸ਼ੁਦਾ ਅਦਾਲਤੀ ਦੁਭਾਸ਼ੀਏ ਹੈ ਤੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਇਮੀਗ੍ਰੇਸ਼ਨ ਅਦਾਲਤਾਂ 'ਚ ਕੰਮ ਕਰ ਰਹੀ ਹੈ | ਇਹ ਧਿਆਨ ਦੇਣ ਯੋਗ ਹੈ ਕਿ ਮੀਨੂ ਬੱਤਰਾ ਦਾ ਸਭ ਤੋਂ ਛੋਟਾ ਪੁੱਤਰ ਹਾਲ ਹੀ ਵਿਚ ਅਮਰੀਕੀ ਫÏਜ 'ਚ ਸ਼ਾਮਲ ਹੋਇਆ ਹੈ ਤੇ ਉਸਨੇ ਉਸਦੀ ਤਰਫੋਂ ਮਾਨਵਤਾਵਾਦੀ ਪੈਰੋਲ ਦੀ ਬੇਨਤੀ ਕੀਤੀ ਹੈ | ਉਹ ਚਾਰ ਬੱਚਿਆਂ ਦੀ ਮਾਂ ਹੈ, ਜੋ ਸਾਰੇ ਅਮਰੀਕੀ ਨਾਗਰਿਕ ਹਨ |

Ad Position 22
No active advertisement
ਪਿਛਲੀ ਖ਼ਬਰ ਸੁਰਿੰਦਰਾ ਪਲਸ ਡਾਇਗਨੌਸਟਿਕਸ ਵਲੋਂ ਲਗਾਏ ਵਿਸ਼ੇਸ਼ ਮੈਡੀਕਲ ਕੈਂਪ ਦੌਰਾਨ 150 ਮਰੀਜ਼ਾਂ ਦੀ ਜਾਂਚ <br/> ਅਗਲੀ ਖ਼ਬਰ -ਸਟ੍ਰੀਟ ਚਾਇਲਡ ਵਿਸ਼ਵ ਕੱਪ- ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਕਰੇਗੀ ਭਾਰਤ ਦੀ ਨੁਮਾਇੰਦਗੀ <br/>
Ad Position 24