ਨਵੀਂ ਦਿੱਲੀ, 18 ਅਪ੍ਰੈਲ (ਇੰਟ.)-ਫੇਸਬੁੱਕ ਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਇਸ ਮਈ 'ਚ ਲਗਭਗ 8,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ | ਇਹ ਛਾਂਟੀ 2022 ਦੇ ਅਖੀਰ ਤੇ 2023 ਦੇ ਸ਼ੁਰੂ ਵਿਚ ਕੀਤੇ ਗਏ ਪੁਨਰਗਠਨ ਪਹਿਲਕਦਮੀਆਂ ਤੋਂ ਬਾਅਦ ਕੰਪਨੀ ਦੇ ਸਭ ਤੋਂ ਮਹੱਤਵਪੂਰਨ ਕਦਮ ਹੋਣਗੇ | ਇਕ ਰਿਪੋਰਟ ਦੇ ਅਨੁਸਾਰ, ਇਹ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਕਟÏਤੀ 20 ਮਈ ਦੇ ਆਸਪਾਸ ਸ਼ੁਰੂ ਹੋ ਸਕਦੀ ਹੈ | ਸ਼ੁਰੂਆਤੀ ਪੜਾਅ 'ਚ ਮੇਟਾ ਆਪਣੇ ਕੁੱਲ ਗਲੋਬਲ ਕਰਮਚਾਰੀਆਂ ਵਿਚੋਂ ਲਗਭਗ 10 ਫ਼ੀਸਦ ਦੀ ਕਟÏਤੀ ਕਰਨ ਦੀ ਤਿਆਰੀ ਕਰ ਰਿਹਾ ਹੈ | ਇਸ ਤੋਂ ਇਲਾਵਾ, ਕੰਪਨੀ ਸਾਲ ਦੇ ਦੂਜੇ ਅੱਧ ਦੌਰਾਨ ਵਾਧੂ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ | ਹਾਲਾਂਕਿ, ਛਾਂਟੀ ਦੀਆਂ ਸਹੀ ਤਾਰੀਖਾਂ ਤੇ ਸ਼ਾਮਲ ਕਰਮਚਾਰੀਆਂ ਦੀ ਖਾਸ ਗਿਣਤੀ ਬਦਲ ਸਕਦੀ ਹੈ |