28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬੈਰਿਸਟਰ ਇਫਤਿਖਾਰ ਗਿਲਾਨੀ ਬਣੇ ਮਕਬੂਜ਼ਾ ਕਸ਼ਮੀਰ ਦੇ 17ਵੇਂ ਪ੍ਰਧਾਨ ਮੰਤਰੀ

ਅੰਮ੍ਰਿਤਸਰ, 28 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਕਬਜ਼ਾ ਕੀਤੇ ਕਸ਼ਮੀਰ ਦਾ ਰਾਸ਼ਟਰਪਤੀ ਬਣਾਏ ਜਾਣ ਬਾਰੇ ਇੱਛਾ ਜਾਹਿਰ ਕਰ ਚੁੱਕੇ ਪਾਕਿ ਦੀ ਸੱਤਾਧਾਰੀ ਪਾਰਟੀ ਪੀ. ਐੱਮ.

Ad Position 21
No active advertisement
ਅਜੀਤ ਡੈਸਕ 29-08-2026


ਹਾਰ ਦੇ ਬਾਵਜੂਦ ਨਵਾਜ਼ ਸ਼ਰੀਫ਼ ਦੀ ਸਿਫ਼ਾਰਸ਼ ’ਤੇ ਅਸੈਂਬਲੀ ’ਚ ਰਾਖਵੀਂ ਸੀਟ ਮਿਲੀ

ਅੰਮ੍ਰਿਤਸਰ, 28 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਕਬਜ਼ਾ ਕੀਤੇ ਕਸ਼ਮੀਰ ਦਾ ਰਾਸ਼ਟਰਪਤੀ ਬਣਾਏ ਜਾਣ ਬਾਰੇ ਇੱਛਾ ਜਾਹਿਰ ਕਰ ਚੁੱਕੇ ਪਾਕਿ ਦੀ ਸੱਤਾਧਾਰੀ ਪਾਰਟੀ ਪੀ.ਐੱਮ.ਐੱਲ.-ਐੱਨ. (ਪਾਕਿਸਤਾਨ ਮੁਸਲਿਮ ਲੀਗ-ਨਵਾਜ) ਦੇ ਸੁਪਰੀਮੋ ਨਵਾਜ਼ ਸ਼ਰੀਫ਼ ਦੀ ਸਿਫਾਰਿਸ਼ ’ਤੇ ਬੈਰਿਸਟਰ ਇਫ਼ਤਿਖ਼ਾਰ ਗਿਲਾਨੀ ਨੂੰ ਅੱਜ ਗ਼ੁਲਾਮ ਜੰਮੂ-ਕਸ਼ਮੀਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। ਪੀ.ਐੱਮ.ਐੱਲ.-ਐੱਨ. ਦੇ ਬੈਰਿਸਟਰ ਗਿਲਾਨੀ ਮਕਬੂਜਾ ਕਸ਼ਮੀਰ ਦੇ 17ਵੇਂ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਦੀ ਚੋਣ ’ਚ ਬੈਰਿਸਟਰ ਗਿਲਾਨੀ ਨੂੰ 30 ਵੋਟਾਂ ਮਿਲੀਆਂ, ਜਦੋਂ ਕਿ ਪੀ. ਪੀ.ਪੀ ਦੇ ਸਰਦਾਰ ਮੁਖਤਾਰ ਅੱਬਾਸੀ ਨੂੰ 14 ਵੋਟਾਂ ਮਿਲੀਆਂ। ਵਿਧਾਨ ਸਭਾ ਮੈਂਬਰ ਸਾਜਿਦ ਇਕਬਾਲ ਨੇ ਵੀ ਬੈਰਿਸਟਰ ਗਿਲਾਨੀ ਨੂੰ ਵੋਟ ਦਿੱਤੀ। ਪੀ.ਓ.ਕੇ. ਵਿਚ ਭਾਰਤੀ ਵਿਰੋਧ ਦੇ ਬਾਵਜੂਦ ਚੋਣਾਂ ਤਿੰਨ ਪੜਾਵਾਂ ’ਚ ਮੁਕੰਮਲ ਹੋਈਆਂ, ਜਿਨ੍ਹਾਂ ਦੌਰਾਨ ਹਿੰਸਕ ਪ੍ਰਦਰਸ਼ਨ ਤੇ ਵੱਡੇ ਪੱਧਰ ’ਤੇ ਧਾਂਦਲੀ ਦੇ ਗੰਭੀਰ ਦੋਸ਼ ਵੀ ਲੱਗੇ। ਪੀ.ਐੱਮ.ਐੱਲ.ਐੱਨ. ਦੇ ਸੀਨੀਅਰ ਆਗੂ ਮੁਤਾਬਕ ਨਵਾਜ਼ ਸ਼ਰੀਫ਼ ਦੀ ਸਿਫ਼ਾਰਸ਼ ’ਤੇ ਹੀ ਗਿਲਾਨੀ ਦੇ ਨਾਂਅ ’ਤੇ ਅੰਤਿਮ ਮੋਹਰ ਲਗਾਈ ਗਈ। ਗਿਲਾਨੀ ਜਿਸ ਹਲਕੇ ਤੋਂ ਸਿੱਧੀ ਚੋਣ ਲੜੇ ਸਨ, ਉੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਬਾਅਦ ’ਚ ਉਨ੍ਹਾਂ ਨੂੰ ਟੈਕਨੋਕ੍ਰੇਟ ਸੀਟ ਰਾਹੀਂ ਵਿਧਾਨ ਸਭਾ ਲਈ ਨਾਮਜ਼ਦ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀ.ਓ.ਕੇ. ’ਚ ਅਸੈਂਬਲੀ ਦੀਆਂ ਕੁੱਲ 53 ਸੀਟਾਂ ’ਚੋਂ 45 ਸੀਟਾਂ ‘ਤੇ ਸਿੱਧੀ ਵੋਟਿੰਗ ਹੁੰਦੀ ਹੈ, ਜਦਕਿ 8 ਸੀਟਾਂ ਔਰਤਾਂ, ਟੈਕਨੋਕ੍ਰੇਟਾਂ ਅਤੇ ਧਾਰਮਿਕ ਆਗੂਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਉਪਲ ਨਿਊਰੋ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਨੇ 30 ਸਾਲਾ ਔਰਤ ਦੇ ਗੋਡੇ ਬਦਲੀ ਦਾ ਕੀਤਾ ਸਫ਼ਲ ਆਪ੍ਰੇਸ਼ਨ ਅਗਲੀ ਖ਼ਬਰ ਇਮਰਾਨ ਖ਼ਾਨ ਦੇ ਪੁੱਤਰਾਂ ਦੀ ਇੰਟਰਵਿਊ ਪ੍ਰਸਾਰਿਤ ਕਰਨ ਦੀ ਤਿਆਰੀ ’ਤੇ ਭੜਕਿਆ ਪਾਕਿ
Ad Position 24