ਡਰੱਗ ਮਾਮਲੇ 'ਚ ਮਸ਼ਹੂਰ ਬਾਲੀਵੁੱਡ ਹਸਤੀਆਂ ਵਿਰੁੱਧ ਕੋਈ ਠੋਸ ਸਬੂਤ ਨਹੀਂ
ਅਜੀਤ ਡੈਸਕ
26-04-2026
ਮੁੰਬਈ, 25 ਅਪ੍ਰੈਲ (ਏਜੰਸੀ)-ਮੁੰਬਈ ਪੁਲਿਸ ਦਾ ਐਂਟੀ-ਨਾਰਕੋਟਿਕਸ ਸੈੱਲ (ਏ.ਐਨ.ਸੀ.) ਅਗਲੇ ਹਫ਼ਤੇ ਦੋਸ਼ੀ ਮੁਹੰਮਦ ਸਲੀਮ ਮੁਹੰਮਦ ਸੁਹੈਲ ਸ਼ੇਖ ਉਰਫ਼ 'ਲਵਿਸ਼' ਵਿਰੁੱਧ 252 ਕਰੋੜ ਰੁਪਏ ਦੇ ਡਰੱਗ ਮਾਮਲੇ ਦੇ ਸਬੰਧ 'ਚ ਚਾਰਜਸ਼ੀਟ ਦਾਇਰ ਕਰਨ ਲਈ ਤਿਆਰ ਹੈ | ਜਦੋਂ ਕਿ ਜਾਂਚ ਦÏਰਾਨ ਕਈ ਮਸ਼ਹੂਰ ਹਸਤੀਆਂ ਦੇ ਨਾਮ ਸਾਹਮਣੇ ਆਏ ਹਨ, ਪਰ ਹੁਣ ਤੱਕ ਉਨ੍ਹਾਂ ਵਿਰੁੱਧ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ | ਇਕ ਸੀਨੀਅਰ ਅਧਿਕਾਰੀ ਨੇ ਗੱਲਬਾਤ ਦÏਰਾਨ ਇਹ ਗੱਲ ਕਹੀ | ਅਧਿਕਾਰੀ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਭੂਮਿਕਾ ਸਿਰਫ਼ ਦੋਸ਼ੀ ਦੇ ਬਿਆਨ ਦੇ ਆਧਾਰ 'ਤੇ ਸਥਾਪਿਤ ਨਹੀਂ ਕੀਤੀ ਜਾ ਸਕਦੀ | ਲਵਿਸ਼ ਨੂੰ ਭਗੌੜੇ ਡਰੱਗ ਕਿੰਗਪਿਨ, ਸਲੀਮ ਡੋਲਾ ਦਾ ਨਜ਼ਦੀਕੀ ਸਾਥੀ ਮੰਨਿਆ ਜਾਂਦਾ ਹੈ | ਇਹ ਮਾਮਲਾ 2022 'ਚ ਨਸ਼ਿਆਂ ਦੇ ਨਿਰਮਾਣ ਤੇ ਸਪਲਾਈ ਨਾਲ ਸਬੰਧਤ ਹੈ | ਲਵਿਸ਼ ਨੂੰ ਯੂ.ਏ.ਈ. ਤੋਂ ਗਿ੍ਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ |