ਜੈਪੁਰ, 25 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 36ਵੇਂ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ | ਜੈਪੁਰ 'ਚ ਖੇਡੇ ਗਏ ਇਸ ਰੋਮਾਂਚਕ ਮੈਚ 'ਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਇਸ ਮੁਕਾਬਲੇ ਵਿਚ ਪੈਟ ਕਮਿੰਸ ਨੇ ਹੈਦਰਾਬਾਦ ਦੀ ਕਪਤਾਨੀ ਕੀਤੀ | ਵੈਭਵ ਸੂਰਿਆਵੰਸ਼ੀ ਦੇ ਸੈਂਕੜੇ ਦੀ ਬਦੌਲਤ ਰਾਜਸਥਾਨ ਨੇ ਹੈਦਰਾਬਾਦ ਲਈ 229 ਦÏੜਾਂ ਦਾ ਟੀਚਾ ਰੱਖਿਆ | ਰਾਜਸਥਾਨ ਲਈ ਵੈਭਵ ਸੂਰਿਆਵੰਸ਼ੀ ਤੇ ਯਸ਼ਸਵੀ ਜੈਸਵਾਲ ਨੇ ਪਾਰੀ ਦੀ ਸ਼ੁਰੂਆਤ ਕੀਤੀ | ਹਾਲਾਂਕਿ, ਯਸ਼ਸਵੀ ਨੇ ਤੀਜੇ ਓਵਰ 'ਚ ਆਪਣੀ ਵਿਕਟ ਗੁਆ ਦਿੱਤੀ | ਇਸ ਦÏਰਾਨ, ਧਰੁਵ ਜੁਰੇਲ ਨੇ ਵੀ ਅਰਧ ਸੈਂਕੜਾ ਲਗਾਇਆ ਤੇ ਵੈਭਵ ਨਾਲ ਸੈਂਕੜਾ-ਸਾਂਝਾ ਕੀਤਾ | ਹਾਲਾਂਕਿ ਜੁਰੇਲ 13ਵੇਂ ਓਵਰ 'ਚ ਆਊਟ ਹੋ ਗਿਆ | ਇਸ ਤੋਂ ਬਾਅਦ ਡੋਨੋਵਨ ਫਰੇਰਾ 33 ਦÏੜਾਂ ਬਣਾ ਕੇ ਪੈਵੇਲੀਅਨ ਪਰਤਿਆ | ਇਸ ਤਰ੍ਹਾਂ ਰਾਜਸਥਾਨ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 228 ਦੌੜਾਂ ਬਣਾਈਆਂ | 229 ਦÏੜਾਂ ਦੇ ਟੀਚੇ ਦੀ ਪ੍ਰਾਪਤੀ ਲਈ ਹੈਦਰਾਬਾਦ ਦੇ ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦੀ ਸਲਾਮੀ ਜੋੜੀ ਨੇ ਕ੍ਰੀਜ਼ ਸੰਭਾਲੀ | ਹਾਲਾਂਕਿ, ਹੈੱਡ ਸਿਰਫ਼ 6 ਦÏੜਾਂ ਬਣਾ ਕੇ ਆਊਟ ਹੋ ਗਿਆ | ਉਸਦੇ ਆਊਟ ਹੋਣ ਤੋਂ ਬਾਅਦ, ਅਭਿਸ਼ੇਕ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਸੈਂਕੜਾ-ਭਾਈਵਾਲੀ ਬਣਾਈ | ਅਭਿਸ਼ੇਕ ਨੇ 10ਵੇਂ ਓਵਰ 'ਚ ਆਪਣੀ ਵਿਕਟ ਗੁਆਉਣ ਤੋਂ ਪਹਿਲਾਂ 29 ਗੇਂਦਾਂ 'ਤੇ 57 ਦÏੜਾਂ ਦੀ ਪਾਰੀ ਖੇਡੀ | ਇਸ ਦÏਰਾਨ, ਈਸ਼ਾਨ ਕਿਸ਼ਨ (74) ਨੇ ਵੀ ਸ਼ਾਨਦਾਰ ਅਰਧ-ਸੈਂਕੜਾ ਬਣਾਇਆ | ਉਸਦੇ ਆਉਟ ਹੋਣ ਤੋਂ ਬਾਅਦ ਹੇਨਰਿਕ ਕਲਾਸੇ (29) ਤੇ ਨਿਤੀਸ਼ ਕੁਮਾਰ ਰੈਡੀ (36) ਮਹੁੱਤਵਪੂਰਨ ਯੋਗਦਾਨ ਪਾਇਆ | ਇਸ ਤਰ੍ਹਾਂ ਹੈਦਰਾਬਾਦ ਨੇ 5 ਵਿਕਟਾਂ ਦੇ ਨੁਕਸਾਨ 'ਤੇ 18.3 ਓਵਰਾਂ 'ਚ 229 ਦੌੜਾਂ ਬਣਾ ਕੇ ਰਾਜਸਥਾਨ 'ਤੇ ਜਿੱਤ ਦਰਜ ਕੀਤੀ |
ਖੇਡ ਸੰਸਾਰ
Free
ਹੈਦਰਾਬਾਦ ਨੇ ਰਾਜਸਥਾਨ ਨੂੰ 5 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
26-04-2026