28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਪੈਸ਼ਲ ਉਲੰਪਿਕਸ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਬਣੇ ਰਾਜਪਾਲ ਸਿੰਘ <br/>

Ad Position 21
No active advertisement
ਅਜੀਤ ਡੈਸਕ 26-04-2026

ਚੰਡੀਗੜ੍ਹ, 25 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਭਾਰਤੀ ਸਪੈਸ਼ਲ ਉਲੰਪਿਕਸ ਬੈਡਮਿੰਟਨ ਟੀਮ ਲਈ ਰਾਜਪਾਲ ਸਿੰਘ ਦੀ ਕੋਚ ਵਜੋਂ ਨਿਯੁਕਤੀ ਕੀਤੀ ਗਈ ਹੈ | ਇਸ ਸੰਬੰਧੀ ਸਪੈਸ਼ਲ ਉਲੰਪਿਕਸ ਭਾਰਤ ਵਲੋਂ ਜਾਰੀ ਪੱਤਰ ਦੱਸਿਆ ਗਿਆ ਹੈ ਕਿ ਸਪੈਸ਼ਲ ਉਲੰਪਿਕਸ ਵਰਲਡ ਸਮਰ ਖੇਡਾਂ ਵਿਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ (ਹੈਾਡੀਕੈਪਡ) ਨੂੰ ਰਾਜਪਾਲ ਸਿੰਘ ਸਿਖਲਾਈ ਦੇਣਗੇ | ਇਸ ਦੇ ਲਈ ਭਾਰਤੀ ਸਪੈਸ਼ਲ ਬੈਡਮਿੰਟਨ ਟੀਮ ਦਾ ਦੂਜਾ ਵਿਸ਼ੇਸ਼ ਸਿਖਲਾਈ ਕੈਂਪ 1 ਮਈ ਤੋਂ 10 ਮਈ ਤੱਕ ਗਾਂਧੀਨਗਰ (ਗੁਜਰਾਤ) ਵਿਖੇ ਲਾਇਆ ਜਾ ਰਿਹਾ, ਜਿਸ ਵਿਚ ਰਾਜਪਾਲ ਸਿੰਘ ਖਿਡਾਰੀਆਂ ਨੂੰ ਬੈਡਮਿੰਟਨ ਖੇਡ ਦੇ ਗੁਰ ਦੱਸਣਗੇ ਤੇ ਭਾਰਤ ਦੀ ਇਹ ਟੀਮ ਚਿੱਲੀ ਦੇਸ਼ ਵਿਚ ਹੋਣ ਵਾਲੇ ਸਪੈਸ਼ਲ ਉਲੰਪਿਕਸ ਵਿਚ ਖੇਡੇਗੀ | ਦੱਸਣਯੋਗ ਹੈ ਕਿ ਕੋਚ ਰਾਜਪਾਲ ਸਿੰਘ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਵਸਨੀਕ ਹਨ ਤੇ ਉਹ ਯੂ.ਟੀ ਸਿੱਖਿਆ ਵਿਭਾਗ ਚੰਡੀਗੜ੍ਹ ਵਿਚ ਇਕ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ | ਬੀਤੇ ਮਾਰਚ ਮਹੀਨੇ ਦੌਰਾਨ ਹੀ ਕੋਚ ਰਾਜਪਾਲ ਦੀ ਅਗਵਾਈ ਵਿਚ ਚੰਡੀਗੜ੍ਹ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੈਡਮਿੰਟਨ ਖਿਡਾਰੀਆਂ ਦੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਮਾਂ ਤੇ ਧੀ 'ਤੇ ਹਮਲਾ ਕਰਨ ਵਾਲਾ ਭਾਰਤੀ ਮੂਲ ਦਾ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਹੈਦਰਾਬਾਦ ਨੇ ਰਾਜਸਥਾਨ ਨੂੰ 5 ਵਿਕਟਾਂ ਨਾਲ ਹਰਾਇਆ <br/>
Ad Position 24