ਸਾਨ ਫਰਾਂਸਿਸਕੋ, 25 ਅਪ੍ਰੈਲ (ਐਸ. ਅਸ਼ੋਕ ਭੌਰਾ)-ਸੈਨ ਐਨਟੋਨੀਓ (ਟੈਕਸਸ) ਦੇ ਈਸਾਪਾਡਾ ਪਾਰਕ ਵਿਚ ਇਕ ਭਾਰਤੀ ਮੂਲ ਦੇ ਨੌਜਵਾਨ, ਜਿਸ ਦੀ ਪਛਾਣ 24 ਸਾਲਾ ਅਰਥਵ ਵਿਆਸ ਵਜੋਂ ਹੋਈ ਹੈ, ਨੇ ਇਕ ਸਥਾਨਕ ਅÏਰਤ ਗੈਬਰੀਲਾ ਪੇਰੇਜ਼ ਤੇ ਉਸ ਦੀ ਛੋਟੀ ਜਿਹੀ ਧੀ 'ਤੇ ਘਾਤਕ ਹਮਲਾ ਕਰਨ ਦਾ ਦੋਸ਼ ਲੱਗਾ ਹੈ | ਪੁਲਿਸ ਕੋਲ ਦਿੱਤੇ ਬਿਆਨਾਂ ਅਨੁਸਾਰ ਗੈਬਰੀਲਾ ਆਪਣੀ ਧੀ ਤੇ ਪਰਿਵਾਰ ਨਾਲ ਮੱਛੀਆਂ ਫੜ ਰਹੀਆਂ ਸੀ, ਜਦੋਂ ਇਹ ਨÏਜਵਾਨ ਉਨ੍ਹਾਂ ਵੱਲ ਭੱਜਿਆ, ਉਸਦੇ ਵਾਲ ਖਿੱਚੇ ਤੇ ਉਸਨੂੰ ਮੁੱਕਾ ਮਾਰਿਆ | ਫਿਰ ਉਸ ਨੇ ਉਸਦੀ ਮਾਸੂਮ ਧੀ 'ਤੇ ਛਾਲ ਮਾਰ ਕੇ ਹਮਲਾ ਕਰ ਦਿੱਤਾ ਗਿਆ ਤੇ ਉਸ ਨੂੰ ਬੁਰੀ ਤਰਾਂ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਬੱਚੀ ਦੇ 2 ਦੰਦ ਟੁੱਟ ਗਏ | ਇਸ ਹਿੰਸਕ ਹਮਲੇ ਤੋਂ ਬਾਅਦ ਦੋਸ਼ੀ ਨÏਜਵਾਨ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ | ਦੋਸ਼ੀ 'ਤੇ ਘਾਤਕ ਹਮਲਾ ਕਰਨ ਤੇ ਗੰਭੀਰ ਸੱਟਾਂ ਮਾਰਨ ਦੇ ਦੋਸ਼ ਲਗਾਏ ਗਏ ਹਨ | ਪੁਲਿਸ ਜਾਂਚ ਕਰ ਰਹੀ ਹੈ ਕਿ ਵਿਆਸ ਨੇ ਅਜਿਹਾ ਕਿਉਂ ਕੀਤਾ ਹੈ?