28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਕੈਨੇਡਾ ਵਿਚ ਬਜ਼ੁਰਗ ਸਿੱਖ ਵਿਅਕਤੀ 'ਤੇ ਨਸਲੀ ਹਮਲਾ <br/>

Ad Position 21
No active advertisement
ਅਜੀਤ ਡੈਸਕ 26-04-2026
ਟੋਰਾਂਟੋ, 25 ਅਪ੍ਰੈਲ (ਇੰਟ.)-ਕੈਨੇਡੀਅਨ ਸੂਬੇ ਓਨਟਾਰੀਓ ਦੇ ਵੁੱਡਸਟਾਕ ਸ਼ਹਿਰ ਵਿਚ ਇਕ ਬਜ਼ੁਰਗ ਸਿੱਖ ਵਿਅਕਤੀ 'ਤੇ ਨਸਲੀ ਹਮਲੇ ਤੇ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਕ ਨÏਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਉਸ ਵਿਰੁੱਧ ਕਈ ਦੋਸ਼ ਲਗਾਏ ਹਨ | ਇਹ ਘਟਨਾ 22 ਅਪ੍ਰੈਲ ਨੂੰ ਸਵੇਰੇ 11:35 ਵਜੇ ਦੇ ਕਰੀਬ ਟਰਟਲ ਆਈਲੈਂਡ ਸਕੂਲ ਨੇੜੇ ਨਾਈਟਸ ਲੇਨ ਖੇਤਰ ਵਿਚ ਵਾਪਰੀ | ਵੁੱਡਸਟਾਕ ਪੁਲਿਸ ਦੇ ਅਨੁਸਾਰ, ਇੱਕ ਬਜ਼ੁਰਗ ਸਿੱਖ ਵਿਅਕਤੀ ਫੁੱਟਪਾਥ 'ਤੇ ਤੁਰ ਰਿਹਾ ਸੀ ਜਦੋਂ ਇੱਕ ਨਕਾਬਪੋਸ਼ ਨÏਜਵਾਨ ਉਸ ਕੋਲ ਆਇਆ, ਉਸਨੂੰ ਰੋਕਿਆ ਤੇ ਨਸਲੀ ਟਿੱਪਣੀਆਂ ਕਰਨ ਲੱਗ ਪਿਆ | ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ | ਵੀਡੀਓ ਵਿਚ ਦੋਸ਼ੀ ਨੂੰ ਪੀੜਤ ਨੂੰ ਪੁੱਛਦੇ ਸੁਣਿਆ ਜਾ ਸਕਦਾ ਹੈ ਕਿ ਤੁਸੀਂ ਮੇਰੇ ਦੇਸ਼ 'ਚ ਕੀ ਕਰ ਰਹੇ ਹੋ? ਇਸ ਸਵਾਲ ਦਾ ਜਵਾਬ ਦਿਓ | ਇਸ ਤੋਂ ਬਾਅਦ, ਨੌਜਵਾਨ ਲਗਾਤਾਰ ਅਪਮਾਨਜਨਕ ਤੇ ਨਸਲੀ ਸ਼ਬਦ ਬੋਲਦਾ ਹੈ |


Ad Position 22
No active advertisement
ਪਿਛਲੀ ਖ਼ਬਰ ਮੁੰਬਈ 'ਚ ਇਕ ਸਮਾਗਮ ਮੌਕੇ ਅਗਲੀ ਖ਼ਬਰ ਮਾਂ ਤੇ ਧੀ 'ਤੇ ਹਮਲਾ ਕਰਨ ਵਾਲਾ ਭਾਰਤੀ ਮੂਲ ਦਾ ਨੌਜਵਾਨ ਗਿ੍ਫ਼ਤਾਰ
Ad Position 24