ਸੈਕਰਾਮੈਂਟੋ, 25 ਅਪ੍ਰੈਲ (ਹੁਸਨ ਲੜੋਆ ਬੰਗਾ)ਯੂਨੀਵਰਸਿਟੀ ਆਫ਼ ਸਾਊਥ ਫਲੋਰੀਡਾ ਦੇ ਲਾਪਤਾ 2 ਮੈਡੀਕਲ ਵਿਦਿਆਰਥੀਆਂ ਵਿਚੋਂ ਇਕ ਦੀ ਟੈਪਾ ਬੇ ਪੁਲ ਨੇੜਿਉਂ ਲਾਸ਼ ਮਿਲੀ ਹੈ, ਜਦਕਿ ਇਕ ਵਿਦਿਆਰਥਣ ਅਜੇ ਵੀ ਲਾਪਤਾ ਹੈ¢ ਹਿਲਜਬੋਰÏਘ ਕਾਊਾਟੀ ਸ਼ੈਰਿਫ ਦਫ਼ਤਰ ਅਨੁਸਾਰ ਮਿ੍ਤਕ ਜ਼ਮੀਲ ਲਿਮਨ ਤੇ ਨਹੀਦਾ ਬਿ੍ਸਟੀ ਬੰਗਲਾਦੇਸ਼ ਦੇ ਨਾਗਰਿਕ ਹਨ ਤੇ ਉਹ ਪਿਛਲੇ ਹਫ਼ਤੇ ਤੋਂ ਲਾਪਤਾ ਸਨ | ਲਿਮਨ ਦੀ ਲਾਸ਼ ਲੰਘੇ ਸ਼ੁੱਕਰਵਾਰ ਬਰਾਮਦ ਹੋਈ ਹੈ ਜਦ ਕਿ ਬਿ੍ਸਟੀ ਅਜੇ ਵੀ ਲਾਪਤਾ ਹੈ | ਦਫ਼ਤਰ ਅਨੁਸਾਰ ਲਿਮਨ ਦੀ ਮÏਤ ਦੇ ਮਾਮਲੇ 'ਚ ਉਸ ਦੇ ਨਾਲ ਕਮਰੇ ਵਿਚ ਰਹਿੰਦੇ ਇਕ ਹੋਰ ਵਿਦਿਆਰਥੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਿਸ ਦੀ ਪਛਾਣ ਹਿਸ਼ਾਮ ਅਬੂਘਰੀਬੀਹ ਵਜੋਂ ਹੋਈ ਹੈ | ਡਿਪਟੀ ਸ਼ੈਰਿਫ ਜੋਸਫ ਮੌਰਰ ਨੇ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੂੰ ਘਰੇਲੂ ਹਿੰਸਾ ਦੀ ਸੂਚਨਾ ਮਿਲਣ ਉਪਰੰਤ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | 26 ਸਾਲਾ ਅਬੂਘਰੀਬੀਹ ਜੋ ਕਿ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ, ਵਿਰੁੱਧ ਸਬੂਤਾਂ ਨਾਲ ਛੇੜਛਾੜ ਕਰਨ ਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਸਮੇਤ ਕਈ ਦੋਸ਼ ਲਾਏ ਗਏ ਹਨ | ਮÏਰਰ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਹੀ ਲਿਮਨ ਦੀ ਮÏਤ ਦੇ ਕਾਰਨ ਬਾਰੇ ਪਤਾ ਲੱਗ ਸਕੇਗਾ¢