28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪ੍ਰਵਾਸ ਜ਼ੀਰੋ ਹੋਣ 'ਤੇ 2060 ਤੱਕ ਬਰਤਾਨੀਆ ਦੀ ਅਰਥਵਿਵਸਥਾ ਨੂੰ 700 ਅਰਬ ਪੌਂਡ ਦਾ ਘਾਟਾ ਪਵੇਗਾ-ਰਿਪੋਰਟ <br/>

Ad Position 21
No active advertisement
ਅਜੀਤ ਡੈਸਕ 26-04-2026
ਲੰਡਨ, 25 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਪ੍ਰਵਾਸ ਨੂੰ ਲੈ ਕੇ ਰੋਜ਼ਾਨਾ ਸਿਆਸਤ ਹੋ ਰਹੀ ਹੈ | ਲੇਕਨ ਨਵੇਂ ਅਨੁਮਾਨਾਂ ਤੋਂ ਪਤਾ ਚੱਲਦਾ ਹੈ ਕਿ ਸ਼ੁੱਧ ਜ਼ੀਰੋ ਪ੍ਰਵਾਸ (ਮਾਈਗ੍ਰੇਸ਼ਨ) ਦੀ ਨੀਤੀ ਜੇ ਅਪਣਾਈ ਗਈ ਤਾਂ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਹਨ | ਅਨੁਮਨਾ ਹੈ ਕਿ ਅਜੇਹਾ ਕਰਨ ਨਾਲ 2060 ਤੱਕ ਅਰਥਵਿਵਸਥਾ 'ਚ 700 ਅਰਬ ਪੌਂਡ ਦਾ ਨੁਕਸਾਨ ਹੋ ਸਕਦਾ ਹੈ | ਆਕਸਫੋਰਡ ਇਕਨਾਮਿਕਸ ਵੱਲੋਂ ਕੀਤੇ ਇਕ ਵਿਸ਼ਲੇਸ਼ਣ ਮੁਤਾਬਿਕ ਜੇਕਰ ਅਗਲੇ 30 ਸਾਲਾਂ ਤੱਕ ਪ੍ਰਵਾਸ ਜ਼ੀਰੋ ਰਹਿੰਦਾ ਹੈ, ਤਾਂ 2060 ਤੱਕ ਬਿ੍ਟੇਨ ਦੀ ਆਰਥਿਕਤਾ ਦਾ ਆਕਾਰ 15 ਫ਼ੀਸਦ ਤੱਕ ਛੋਟਾ ਹੋ ਸਕਦਾ ਹੈ | ਆਮ ਹਾਲਤਾਂ 'ਚ ਆਰਥਿਕਤਾ 4.6 ਟਿ੍ਲੀਅਨ ਪੌਂਡ ਹੋਣ ਦੀ ਉਮੀਦ ਹੈ, ਪਰ ਜ਼ੀਰੋ ਮਾਈਗ੍ਰੇਸ਼ਨ ਨਾਲ ਇਹ ਘਟ ਕੇ 3.9 ਟਿ੍ਲੀਅਨ ਪੌਂਡ ਰਹਿ ਜਾਵੇਗੀ | ਟੈਕਸਾਂ ਤੋਂ ਹੋਣ ਵਾਲੀ ਆਮਦਨ ਘਟਣ ਕਾਰਨ ਸਰਕਾਰੀ ਖਜ਼ਾਨੇ 'ਤੇ ਬੋਝ ਵਧੇਗਾ, ਜੋ 2060 ਤੱਕ ਜੀ.ਡੀ.ਪੀ. ਦੇ 4 ਫ਼ੀਸਦ ਤੱਕ ਪਹੁੰਚ ਸਕਦਾ ਹੈ | ਅਰਥਸ਼ਾਸਤਰੀ ਐਂਡਰਿਊ ਗੁਡਵਿਨ ਅਨੁਸਾਰ, ਆਮਦਨ ਘਟਣ ਨਾਲ ਸਰਕਾਰ ਲਈ ਜਨਤਕ ਸੇਵਾਵਾਂ ਚਲਾਉਣਾ ਮੁਸ਼ਕਲ ਹੋ ਜਾਵੇਗਾ | ਜਿਸ ਕਾਰਨ ਰਾਸ਼ਟਰੀ ਸਿਹਤ ਸੰਸਥਾ (ਐਨ.ਐਚ.ਐਸ.) ਨੂੰ ਸ਼ਾਇਦ ਮਰੀਜ਼ਾਂ ਤੋਂ ਪੈਸੇ ਵਸੂਲਣੇ ਪੈ ਸਕਦੇ ਹਨ | 'ਟਿ੍ਪਲ ਲਾਕ' (ਪੈਨਸ਼ਨ ਵਧਾਉਣ ਦਾ ਨਿਯਮ) ਨੂੰ ਖਤਮ ਕਰਨ ਦੀ ਨੌਬਤ ਆ ਸਕਦੀ ਹੈ | ਇਥੇ ਹੀ ਬੱਸ ਨਹੀਂ ਰਿਪੋਰਟ ਮੁਤਾਬਿਕ ਪ੍ਰਵਾਸੀਆਂ ਦੀ ਕਮੀ ਕਾਰਨ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਘਟ ਜਾਵੇਗੀ, ਜਦੋਂ ਕਿ ਬਜ਼ੁਰਗਾਂ ਦੀ ਦੇਖਭਾਲ ਦਾ ਖਰਚਾ ਵਧ ਜਾਵੇਗਾ | ਇਸ ਅਧਿਐਨ ਨੇ ਚੇਤਾਵਨੀ ਦਿੱਤੀ ਕਿ ਸਿਰਫ਼ ਆਬਾਦੀ ਘਟਾਉਣ ਦੇ ਮਕਸਦ ਨਾਲ ਪ੍ਰਵਾਸ ਨੂੰ ਜ਼ੀਰੋ ਕਰਨਾ ਦੇਸ਼ ਦੇ ਟੈਕਸ ਢਾਂਚੇ, ਸਿਹਤ ਸੇਵਾਵਾਂ ਅਤੇ ਪੈਨਸ਼ਨ ਪ੍ਰਣਾਲੀ ਨੂੰ ਅਪਾਹਜ ਕਰ ਸਕਦਾ ਹੈ |


Ad Position 22
No active advertisement
ਪਿਛਲੀ ਖ਼ਬਰ ਟਰੰਪ ਦਾ ਗੋਲਡ ਕਾਰਡ ਵੀਜ਼ਾ ਰਿਹਾ ਫਲਾਪ <br/> ਅਗਲੀ ਖ਼ਬਰ ਯੂਨੀਵਰਸਿਟੀ ਦੇ ਲਾਪਤਾ 2 ਵਿਦਿਆਰਥੀਆਂ ਵਿਚੋਂ ਇਕ ਦੀ ਮਿਲੀ ਲਾਸ਼, ਸਾਥੀ ਗਿ੍ਫ਼ਤਾਰ <br/>
Ad Position 24