ਵਾਸ਼ਿੰਗਟਨ ਡੀ.ਸੀ., 25 ਅਪ੍ਰੈਲ (ਇੰਟ.)-ਹੁਣ ਤੱਕ ਅਮਰੀਕਾ 'ਚ ਸਿਰਫ਼ ਇਕ ਵਿਅਕਤੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਹੁਤ ਮਸ਼ਹੂਰ 'ਗੋਲਡ ਕਾਰਡ' ਵੀਜ਼ਾ ਮਿਲਿਆ ਹੈ | ਇਕ ਵਿਦੇਸ਼ੀ 1 ਮਿਲੀਅਨ ਡਾਲਰ (9 ਕਰੋੜ ਤੋਂ ਵੱਧ) ਦਾ ਭੁਗਤਾਨ ਕਰਕੇ ਅਮਰੀਕਾ 'ਚ ਰਹਿਣ ਤੇ ਕੰਮ ਕਰਨ ਦਾ ਅਧਿਕਾਰ ਕਮਾ ਸਕਦਾ ਹੈ | ਵਣਜ ਸਕੱਤਰ ਹਾਵਰਡ ਲੂਟਨਿਕ ਨੇ ਸੰਸਦੀ ਕਮੇਟੀ ਦੀ ਸੁਣਵਾਈ ਦÏਰਾਨ ਇਹ ਜਾਣਕਾਰੀ ਪ੍ਰਗਟ ਕੀਤੀ | ਇਹ ਅੰਕੜਾ ਉਨ੍ਹਾਂ ਦੇ ਪਿਛਲੇ ਐਲਾਨ ਨਾਲੋਂ ਕਾਫ਼ੀ ਘੱਟ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਕੁਝ ਦਿਨਾਂ ਦੇ ਅੰਦਰ ਲਗਭਗ 10,800 ਕਰੋੜ ਦੀਆਂ 1,300 ਅਰਜ਼ੀਆਂ ਵੇਚੀਆਂ ਗਈਆਂ ਸਨ | ਲੂਟਨਿਕ ਨੇ ਸੁਣਵਾਈ ਦÏਰਾਨ ਕਿਹਾ ਕਿ ਸੈਂਕੜੇ ਅਰਜ਼ੀਆਂ ਇਸ ਸਮੇਂ ਪ੍ਰਕਿਰਿਆ ਅਧੀਨ ਹਨ | ਟਰੰਪ ਨੇ ਫਰਵਰੀ 2025 'ਚ ਗੋਲਡ ਕਾਰਡ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ | ਉਸ ਸਮੇਂ, ਉਨ੍ਹਾਂ ਨੇ ਕੀਮਤ 5 ਮਿਲੀਅਨ ਡਾਲਰ ਰੱਖੀ ਸੀ¢ ਸਤੰਬਰ 'ਚ ਇਸਨੂੰ ਘਟਾ ਕੇ 1 ਮਿਲੀਅਨ ਡਾਲਰ ਕਰ ਦਿੱਤਾ ਗਿਆ ਸੀ |