29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਅਮਰੀਕਾ ਦੇ ਮਾਲ 'ਚ ਗੋਲੀਬਾਰੀ-ਇਕ ਦੀ ਮੌਤ ਤੇ 5 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 26-04-2026
ਸੈਕਰਾਮੈਂਟੋ, 25 ਅਪ੍ਰੈਲ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਲਿਉਸੀਆਨਾ ਵਿਚ ਬੈਟਨ ਰੌਗ ਵਿਖੇ ਮਾਲ 'ਚ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ 5 ਹੋਰਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਪੁਲਿਸ ਅਨੁਸਾਰ 5 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਮਾਮਲਾ ਅਜੇ ਜਾਂਚ ਅਧੀਨ ਹੈ | ਬੈਟਨ ਰÏਗ ਪੁਲਿਸ ਮੁਖੀ ਥਾਮਸ ਮੋਰਸ ਜੂਨੀਅਰ ਨੇ ਕਿਹਾ ਹੈ ਕਿ 2 ਧੜਿਆਂ ਵਿਚ ਸ਼ਾਮਿਲ ਲੋਕਾਂ ਨੇ ਕਿਸੇ ਮੁੱਦੇ 'ਤੇ ਹੋਈ ਬਹਿਸ ਉਪਰੰਤ ਇਕ ਦੂਸਰੇ ਉਪਰ ਗੋਲੀਆਂ ਚਲਾ ਦਿੱਤੀਆਂ | ਮਾੜੀ ਗੱਲ ਇਹ ਰਹੀ ਕਿ ਕੁਝ ਨਿਰਦੋਸ਼ ਲੋਕ ਵੀ ਗੋਲੀਆਂ ਦੀ ਮਾਰ ਹੇਠ ਆ ਗਏ | ਗੋਲਬਾਰੀ ਉਪਰੰਤ ਲੋਕ ਆਪਣਾ ਬਚਾ ਕਰਨ ਲਈ ਇਧਰ ਉਧਰ ਲੁਕ ਗਏ | ਪੁਲਿਸ ਮੁਖੀ ਅਨੁਸਾਰ ਅਜੇ ਇਹ ਸਾਫ ਨਹੀਂ ਹੈ ਕਿ ਕੁੱਲ ਕਿੰਨੇ ਲੋਕ ਗੋਲੀਬਾਰੀ ਵਿਚ ਸ਼ਾਮਿਲ ਸਨ | ਜਾਂਚਕਾਰ ਸੀ.ਸੀ.ਟੀ.ਵੀ. ਦੀ ਫੁੱਟਜ ਵੇਖ ਰਹੇ ਹਨ ਤੇ ਮੌਕੇ ਦੇ ਗਵਾਹਾਂ ਦੇ ਬਿਆਨ ਲਏ ਜਾ ਰਹੇ ਹਨ ਤਾਂ ਜੋ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ | ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਡਰੋਨ ਤੇ ਹੈਲੀਕਾਪਟਰ ਦੀ ਮਦਦ ਵੀ ਲਈ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਐਚ-1ਬੀ ਵੀਜ਼ਾ 'ਤੇ 3 ਸਾਲ ਦੀ ਰੋਕ ਲਈ ਬਿੱਲ ਪੇਸ਼ <br/> ਅਗਲੀ ਖ਼ਬਰ ਟਰੰਪ ਦਾ ਗੋਲਡ ਕਾਰਡ ਵੀਜ਼ਾ ਰਿਹਾ ਫਲਾਪ <br/>
Ad Position 24