ਮੈਲਬੌਰਨ, 3 ਮਈ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਦੇ ਇਲਾਕੇ ਸ਼ੈਪਰਟਨ ਵਿਚ ਬੀਤੇ ਦਿਨੀਂ ਵਿਸਾਖੀ ਮੇਲਾ ਮਨਾਇਆ ਗਿਆ | ਮੇਲੇ ਦੌਰਾਨ ਕਬੱਡੀ, ਕਿ੍ਕਟ, ਰੱਸਾਕਸ਼ੀ ਤੇ ਖੋ-ਖੋ ਵਰਗੀਆਂ ਰਿਵਾਇਤੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਖਿਡਾਰੀਆਂ ਤੇ ਦਰਸ਼ਕਾਂ ਨੇ ਹਿੱਸਾ ਲਿਆ | ਇਸ ਮੌਕੇ ਪੰਜਾਬੀ ਚਿੱਤਰਕਾਰ ਸੁਖਪ੍ਰੀਤ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਚਿੱਤਰ ਤੇ ਡੈਨੀਅਲ ਕੌਨਿਲ ਦੀਆਂ ਕਲਾਕਿ੍ਤੀਆਂ ਦੀ ਨਿਲਾਮੀ ਕਰਕੇ ਇਕੱਠੀ ਕੀਤੀ ਕੁਝ ਰਕਮ ਲੋਕ ਭਲਾਈ ਲਈ ਦਾਨ ਕੀਤੀ ਗਈ | ਕਬੱਡੀ ਮੁਕਾਬਲਿਆਂ ਵਿਚ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਮੈਲਬੋਰਨ ਦੀ ਟੀਮ ਜੇਤੂ ਰਹੀ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੇਲੇ ਨੇ ਪੰਜਾਬੀ ਸੱਭਿਆਚਾਰ ਨੂੰ ਉਭਾਰਨ ਦੇ ਨਾਲ-ਨਾਲ ਸਥਾਨਕ ਆਰਥਿਕਤਾ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ |