ਲੰਡਨ, 3 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਵਿਚ ਏਸ਼ੀਅਨ ਤੇ ਖਾਸ ਤੌਰ 'ਤੇ ਭਾਰਤੀ ਤੇ ਪਾਕਿਸਤਾਨੀ ਮੂਲ ਦੀਆਂ ਮਹਿਲਾਵਾਂ ਦੀ ਅਵਾਜ਼ ਬੁਲੰਦ ਕਰਨ ਲਈ ਤੇ ਲੋੜਵੰਦ ਮਹਿਲਾਵਾਂ ਦੀ ਮਦਦ ਕਰਨ ਲਈ 'ਸ਼ੀ ਵੀਵਾ' ਨਾਂਅ ਦੀ ਸੰਸਥਾ ਦਾ ਗਠਨ ਕੀਤਾ ਗਿਆ ਹੈ | ਸੰਸਥਾ ਸਬੰਧੀ ਚੇਅਰਪਰਸਨ ਰੋਜ਼ੀ ਕੌਰ, ਵਾਈਸ ਚੇਅਰਪਰਸਨ ਗਗਨ ਕੌਰ ਤੇ ਰਿਧਮ ਭਾਰਦਵਾਜ ਨੇ ਦੱਸਿਆ ਕਿ 'ਸ਼ੀ' ਅੰਗਰੇਜ਼ੀ ਦਾ ਸ਼ਬਦ ਹੇ ਅਤੇ 'ਵੀਵਾ' ਸਪੈਨਿਸ਼ ਭਾਸ਼ਾ ਦਾ, ਜਿਸ ਦਾ ਅਰਥ ਹੈ 'ਜਿੰਦਾ ਦਿਲ' ਤੇ ਅਸੀਂ ਵਿਸ਼ਵ ਭਰ ਦੀਆਂ ਜ਼ਿੰਦਾ ਦਿਲ ਮਹਿਲਾਵਾਂ ਨੂੰ ਇਕ ਮੰਚ ਤੇ ਇਕੱਠਾ ਕਰਨ ਦਾ ਯਤਨ ਕਰ ਰਹੀਆਂ ਹਾਂ | ਸ਼ੁਰੂਆਤੀ ਦੌਰ ਵਿਚ ਲੰਡਨ ਤੋਂ ਸਾਨਾ ਜ਼ੱਬਰ, ਲਿਵਰਪੂਲ ਤੋਂ ਅਮਨਦੀਪ ਕੌਰ, ਹੁੱਲ ਤੋਂ ਸਪਰੀ ਸ਼ਰਮਾ, ਲੀਡਜ਼ ਤੋਂ ਦਮਨ, ਸ਼ੈਫੀਲਡ ਤੋਂ ਨੀਲ ਖਾਨ, ਸਟੌਕਪੋਰਟ ਤੋਂ ਨਾਡੀਆ ਅਲੀ, ਮਾਨਚੈਸਟਰ ਤੋਂ ਅਮਨਦੀਪ ਕੌਰ, ਬੋਲਟਨ ਤੋਂ ਤਾਬਾਸਮ ਨਬੀ ਤੋਂ ਇਲਾਵਾ ਭਾਰਤ ਤੋਂ ਮਨਿੰਦਰ ਕੌਰ, ਜਰਮਨੀ ਤੋਂ ਜੱਸੀ, ਕੈਨਡਾ ਮੀਨੂੰ ਅਤੇ ਪਾਕਿਸਤਾਨ ਲੂਬਨਾ, ਕੈਲਗਰੀ ਤੋਂ ਸੁਖਜੀਤ ਕੌਰ, ਸਿੰਧ ਤੋਂ ਰੂਬੀਨਾ ਆਦਿ ਨੂੰ 'ਸ਼ੀ ਵੀਵਾ' ਦੀ ਜ਼ਿੰਮੇਂਵਾਰੀ ਸੌਂਪੀ ਗਈ ਹੈ |