14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਰੀਫੌਰਮ ਯੂ.ਕੇ. ਦੇ ਉਮੀਦਵਾਰ ਵੱਲੋਂ ਨਸਲੀ ਹਮਲੇ ਦੀ ਪੀੜਤ ਸਿੱਖ ਮਹਿਲਾ ਬਾਬਤ ਇਤਰਾਜ਼ਯੋਗ ਟਿੱਪਣੀ

Ad Position 21
No active advertisement
ਅਜੀਤ ਡੈਸਕ 06-05-2026
-ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਤੇ ਸਾਥੀ ਸੰਸਦਾਂ ਵੱਲੋਂ ਨਿੰਦਾ
ਲੰਡਨ, 5 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਿਫੌਰਮ ਪਾਰਟੀ ਦੇ ਉਮੀਦਵਾਰ ਸਟੂਅਰਟ ਪ੍ਰਾਇਰ ਵੱਲੋਂ ਬਰਮਿੰਘਮ ਦੇ ਇਲਾਕੇ ਵਿਚ ਸਿੱਖ ਮਹਿਲਾਵਾਂ 'ਤੇ ਹੋਏ ਨਸਲੀ ਹਮਲੇ ਅਤੇ ਜਬਰ ਜਨਾਹ ਵਰਗੇ ਘਨੌਣੇ ਅਪਰਾਧਾਂ ਤੋਂ ਬਾਅਦ ਇਤਰਾਜ਼ਯੋਗ ਟਿੱਪਣੀ ਕਰਦਿਆਂ ਘਟਨਾਂ ਨੂੰ ਸਹੀ ਠਹਿਰਾਇਆ | ਉਹਨਾਂ ਜਿੱਥੇ ਗੋਰੇ ਲੋਕਾਂ ਨੂੰ ਸਭ ਤੋਂ ਉੱਤਮ ਨਸਲ ਐਲਾਨਿਆ, ਉੱਥੇ ਹੀ ਮੁਸਲਮਾਨਾਂ ਲਈ ਚੂਹੇ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ, ਇਥੇ ਹੀ ਬੱਸ ਨਹੀਂ ਉਹਨਾਂ ਕਾਲੇ ਲੋਕਾਂ ਦੀ ਬੁੱਧੀ ਬਾਰੇ ਵੀ ਨਸਲੀ ਟਿੱਪਣੀਆਂ ਕੀਤੀਆਂ | ਸਟੂਅਰਟ ਪ੍ਰਾਇਰ, ਜੋ ਸਥਾਨਿਕ ਚੋਣਾਂ ਲਈ ਐਸੈਕਸ ਹਲਕੇ ਤੋਂ ਰੀਫੌਰਮ ਯੂ.ਕੇ. ਦਾ ਉਮੀਦਵਾਰ ਹੈ | ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ, ਸੰਸਦ ਮੈਂਬਰ ਸਾਰਾਹ ਕੂਮਬਸ, ਸੰਸਦ ਮੈਂਬਰ ਐਨਟੋਨੀਆ ਬੇਂਸ, ਐਲੈਕਸ ਬਾਲਿੰਗਰ ਨੇ ਰੀਫੌਰਮ ਯੂ ਕੇ ਦੇ ਲੀਡਰ ਰੇਅ ਨੌਕ ਨੂੰ ਪੱਤਰ ਲਿਖ ਕੇ ਸਟੂਅਰਟ ਨੂੰ ਮੁਅੱਤਲ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ |


Ad Position 22
No active advertisement
ਪਿਛਲੀ ਖ਼ਬਰ ਚੇਨਈ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਬਿ੍ਟਿਸ਼ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ-ਪ੍ਰਧਾਨ ਮੰਤਰੀ ਸਟਾਰਮਰ
Ad Position 24