12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਿੱਖ ਵੈਲਫੇਅਰ ਸੁਸਾਇਟੀ ਵਲੋਂ ਸਾਲਾਨਾ ਸਮਾਗਮ <br/>

Ad Position 21
No active advertisement
ਅਜੀਤ ਡੈਸਕ 20-05-2026
ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਸਮਾਜ ਸੇਵੀ ਸੰਸਥਾ ਸਿੱਖ ਵੈਲਫੇਅਰ ਸੁਸਾਇਟੀ ਵਲੋਂ ਸਾਲਾਨਾ ਸਮਾਗਮ ਚੈੱਗਵਿੱਲ ਵਿਖੇ ਕਰਵਾਇਆ ਗਿਆ, ਜਿਸ 'ਚ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ | ਇਸ ਮੌਕੇ ਡਾ: ਅਮਰਜੀਤ ਸਿੰਘ ਚੋਪੜਾ ਨੂੰ ਡਾਕਟਰੀ ਪੇਸ਼ੇ ਵਿਚ ਕੀਤੀਆਂ ਸੇਵਾਵਾਂ ਲਈ, ਬੱਚੀ ਹਾਰਲੇ ਕੌਰ ਟੁੱਟ ਨੂੰ ਸੁਸਾਇਟੀ ਲਈ ਵੇਲਜ਼ ਦੀ ਸਭ ਤੋਂ ਉੱਚੀ ਪਹਾੜੀ ਸਨੋਡਾਊਨ ਸਰ ਕਰਨ ਲਈ ਅਤੇ ਬੀਤੇ ਚਾਰ ਦਹਾਕਿਆਂ ਤੋਂ ਵੱਧ ਯੂਕੇ 'ਚ ਪੰਜਾਬੀ ਵਿਰਸੇ ਅਤੇ ਗੀਤ ਸੰਗੀਤ ਲਈ ਸੇਵਾਵਾਂ ਦੇਣ ਵਾਲੀ ਗਾਇਕ ਜੋੜੀ ਕੇ.ਐਸ. ਭੰਵਰਾ ਅਤੇ ਸਰਦਾਰਾ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸੁਸਾਇਟੀ ਦੇ ਜਨਰਲ ਸਕੱਤਰ ਸਤਨਾਮ ਸਿੰਘ ਸੰਧੂ, ਐਮ.ਪੀ. ਜਸ ਅਠਵਾਲ, ਗੁਰਪਾਲ ਸਿੰਘ ਉੱਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਵੈਲਫੇਅਰ ਸੁਸਾਇਟੀ ਵਲੋਂ ਯੂਕੇ, ਪੰਜਾਬ ਆਦਿ ਥਾਵਾਂ 'ਤੇ ਲੋੜਵੰਦਾਂ ਦੀਆਂ ਅੱਖਾਂ ਦੇ ਮੁਫਤ ਇਲਾਜ ਤੋਂ ਇਲਾਵਾ ਯੂਕੇ 'ਚ ਬੱਚਿਆਂ ਲਈ ਭਲਾਈ ਦੇ ਕੰਮ ਕੀਤੇ ਜਾਂਦੇ ਹਨ | ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ ਬੂਟਾ ਸਿੰਘ ਨਿੱਝਰ, ਹਰਜਿੰਦਰ ਸਿੰਘ ਜੌਹਲ, ਲਹਿੰਬਰ ਸਿੰਘ ਲੱਦੜ, ਸੁਰਜੀਤ ਸਿੰਘ ਟੁੱਟ, ਸਵਿੰਦਰ ਪਾਲ ਸਿੰਘ ਵੜੈਚ, ਬਲਦੇਵ ਸਿੰਘ ਭੰਵਰਾ, ਜਸਵਿੰਦਰ ਸਿੰਘ ਸੰਧੂ, ਰਾਜਵਿੰਦਰ ਸਿੰਘ ਰਾਣਾ, ਬਲਦੇਵ ਸਿੰਘ ਸੈਂਬੀ, ਬਲਦੇਵ ਸਿੰਘ ਕਲਸੀ, ਅਮਰੀਕ ਸਿੰਘ ਗਿੱਲ, ਦਲਜੀਤ ਸਿੰਘ ਜੌਹਲ, ਦਲਜੀਤ ਸਿੰਘ ਢਿਲੋਂ, ਗੁਰਪ੍ਰੀਤ ਸਿੰਘ ਟੁੱਟ, ਗੁਰਵੀਰ ਸਿੰਘ ਅਟਕੜ, ਮਲਕੀਤ ਸਿੰਘ ਊਬੀ, ਕਸ਼ਮੀਰ ਸਿੰਘ ਸ਼ੇਰਗਿੱਲ, ਮਨਜੀਤ ਸਿੰਘ ਸੰਧੂ, ਮਨਦੀਪ ਸਿੰਘ ਬਨਿੰਗ, ਤਰਸੇਮ ਸਿੰਘ ਬੈਂਸ ਆਦਿ ਸਮੇਤ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਮਿੰਘਮ 'ਚ ਪਤੀ-ਪਤਨੀ 'ਤੇ ਗੱਡੀ ਚੜ੍ਹਾਉਣ ਵਾਲੇ ਅਠਵਾਲ ਨੂੰ ਜੇਲ੍ਹ ਦੀ ਸਜ਼ਾ <br/> ਅਗਲੀ ਖ਼ਬਰ ਸਲਮਾਨ ਖ਼ਾਨ ਦੇ ਘਰ ਨੇੜੇ ਮਿਲਿਆ ਸੱਪ <br/>
Ad Position 24