01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਟਰੰਪ ਦੇ ਹੁਕਮਾਂ 'ਤੇ ਜਾਰੀ ਕੀਤਾ ਗਿਆ ਉਡਣ ਤਸ਼ਤਰੀਆਂ ਦੀਆਂ ਫਾਈਲਾਂ ਦਾ ਦੂਜਾ ਸੈੱਟ

Ad Position 21
No active advertisement
ਅਜੀਤ ਡੈਸਕ 24-05-2026
ਵਾਸ਼ਿੰਗਟਨ, 23 ਮਈ (ਇੰਟ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ 'ਤੇ ਪੈਂਟਾਗਨ ਨੇ ਉੱਡਣ ਤਸ਼ਤਰੀਆਂ ਤੇ ਧਰਤੀ ਤੋਂ ਬਾਹਰਲੇ ਜੀਵਾਂ ਨਾਲ ਸਬੰਧਤ 80 ਸਾਲ ਪੁਰਾਣੀਆਂ ਖੁਫੀਆ ਫਾਈਲਾਂ ਦਾ ਦੂਜਾ ਸੈੱਟ ਜਨਤਾ ਲਈ ਜਾਰੀ ਕੀਤਾ ਹੈ | ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹੁਕਮ ਤੋਂ ਬਾਅਦ ਜਾਰੀ ਕੀਤੀਆਂ ਗਈਆਂ ਫਾਈਲਾਂ ਦੇ ਦੂਜੇ ਸੈੱਟ ਵਿੱਚ ਅਸਮਾਨ 'ਚ ਉੱਡਦੇ ਰਹੱਸਮਈ ਗੋਲਿਆਂ ਤੇ ਉੱਡਣ ਤਸ਼ਤਰੀਆਂ ਦੇ ਕਈ ਹੈਰਾਨੀਜਨਕ ਆਡੀਓ ਤੇ ਵੀਡੀਓ ਜਾਰੀ ਕੀਤੇ ਗਏ | ਪੈਂਟਾਗਨ ਦੁਆਰਾ ਜਾਰੀ ਕੀਤੀਆਂ ਗਈਆਂ ਇਨ੍ਹਾਂ ਫਾਈਲਾਂ ਦੇ ਦੂਜੇ ਸੈੱਟ ਦਾ ਸਭ ਤੋਂ ਹੈਰਾਨ ਕਰਨ ਵਾਲਾ ਬਿਰਤਾਂਤ ਇਕ ਉੱਚ ਅਮਰੀਕੀ ਖੁਫੀਆ ਅਧਿਕਾਰੀ ਤੋਂ ਆਇਆ ਹੈ, ਜਿਸਨੇ ਪਿਛਲੇ ਸਾਲ ਹੀ ਅਸਮਾਨ 'ਚ ਅਣਗਿਣਤ ਸੰਤਰੀ ਗੋਲਿਆਂ ਨੂੰ ਘੁੰਮਦੇ ਤੇ ਤਿਕੋਣ ਬਣਾਉਂਦੇ ਦੇਖਿਆ ਸੀ |

Ad Position 22
No active advertisement
ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ 'ਤੇ ਇਬੋਲਾ ਵਾਇਰਸ ਦਾ ਪਰਛਾਵਾਂ <br/> ਅਗਲੀ ਖ਼ਬਰ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਭਾਰਤ ਦੌਰੇ ਵਾਲਾ 'ਜ਼ਰਦੋਜ਼ੀ ਗਾਊਨ' ਖਿੱਚ ਦਾ ਕੇਂਦਰ ਬਣਿਆ <br/>
Ad Position 24