28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਿਆਟਲ ਵਿਖੇ ਸਜਾਇਆ ਨਗਰ ਕੀਰਤਨ <br/>

Ad Position 21
No active advertisement
ਸਿਆਟਲ ਵਿਖੇ ਸਜਾਏ ਗਏ ਨਗਰ ਕੀਰਤਨ ਦਾ ਦਿ੍ਸ਼ | ਤਸਵੀਰਾਂ-ਪ੍ਰੀਤ ਸਿਆਟਲ <br/> 25-05-2026
ਸਿਆਟਲ, 24 ਮਈ (ਹਰਮਨਪ੍ਰੀਤ ਸਿੰਘ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿਆਟਲ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਲੋਂ ਬਾਕੀ ਗੁਰੂ ਘਰਾਂ ਦੇ ਸਹਿਯੋਗ ਨਾਲ ਸਥਾਨਕ ਸ਼ੋਅਵੇਅਰ ਸੈਂਟਰ ਕੈਂਟ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਸਵੇਰੇ ਸਭ ਤੋਂ ਪਹਿਲਾਂ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪ੍ਰਸਿੱਧ ਕੀਰਤਨੀ ਜਥੇ ਭਾਈ ਜਰਨੈਲ ਸਿੰਘ ਲੁਧਿਆਣੇ ਵਾਲੇ, ਭਾਈ ਵਰਿਆਮ ਸਿੰਘ, ਭਾਈ ਕੁਲਵਿੰਦਰ ਸਿੰਘ ਸੱਚਾ ਮਾਰਗ ਵਾਲੇ, ਭਾਈ ਧਰਮਿੰਦਰ ਸਿੰਘ ਹੁਸ਼ਿਆਰਪੁਰ ਵਾਲੇ ਅਤੇ ਪ੍ਰਸਿੱਧ ਢਾਡੀ ਜਥਾ ਸੁਰਜੀਤ ਸਿੰਘ ਲੁਹਾਰਾ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ | ਦਮਦਮੀ ਟਕਸਾਲ ਦੇ ਭਾਈ ਰਾਮ ਸਿੰਘ ਨੇ ਕਥਾ ਦੁਆਰਾ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ | ਖ਼ਾਲਸਾ ਸਕੂਲ ਦੇ ਬੱਚਿਆਂ ਨੇ ਵੀ ਕੀਰਤਨ ਨਾਲ ਹਾਜ਼ਰੀ ਲਗਵਾਈ | ਏਜਵੁੱਡ ਸਿਟੀ ਦੇ ਮੇਅਰ ਡੇਵ ਓਲਸਨ, ਕੈਂਟ ਸਿਟੀ ਕੌਂਸਲ ਮੈਂਬਰ ਸ਼ਰਨ ਸ਼ੋਕਰ ਤੇ ਕਈ ਹੋਰ ਸ਼ਹਿਰਾਂ ਦੇ ਮੇਅਰ ਤੇ ਉੱਚ ਅਧਿਕਾਰੀ ਸਮਾਗਮ ਵਿਚ ਸ਼ਾਮਿਲ ਹੋਏ | ਸਟੇਜ ਸਕੱਤਰ ਦੀ ਸੇਵਾ ਸਾਬਕਾ ਪ੍ਰਧਾਨ ਗੁਰਦੁਆਰਾ ਰੈਂਟਨ ਸਰਨਜੀਤ ਸਿੰਘ ਸਗਲਾਨੀ ਨੇ ਬਾਖ਼ੂਬੀ ਨਿਭਾਈ | ਗੁਰਦੁਆਰਾ ਰੈਂਟਨ ਕਮੇਟੀ ਪ੍ਰਧਾਨ ਕੁਲਦੀਪ ਸਿੰਘ ਤੇ ਕਮੇਟੀ ਦੇ ਸੀਨੀਅਰ ਮੈਂਬਰ ਤਾਰਾ ਸਿੰਘ ਤੰਬੜ ਨੇ ਸਮਾਗਮ 'ਚ ਪਹੁੰਚੇ ਪਤਵੰਤੇ ਅਤੇ ਸੰਗਤ ਦਾ ਧੰਨਵਾਦ ਕੀਤਾ | ਦੁਪਹਿਰ ਬਾਅਦ ਨਗਰ ਕੀਰਤਨ ਸਜਾਇਆ ਗਿਆ | ਕੀਰਤਨੀ ਜਥੇ, ਢਾਡੀ ਜਥੇ, ਸ਼ਬਦ ਕੀਰਤਨ ਕਰ ਰਹੇ ਸਨ | ਅੱਜ ਦੇ ਇਸ ਨਗਰ ਕੀਰਤਨ ਸਮਾਗਮ ਵਿਚ ਪੂਰੇ ਵਾਸ਼ਿੰਗਟਨ ਸਟੇਟ ਤੋਂ ਦੂਰੋਂ-ਦੂਰੋਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ | ਇਸ ਦੇ ਨਾਲ ਹੀ ਨਾਲ ਲਗਦੇ ਕੈਨੇਡਾ ਤੋਂ ਵੀ ਭਾਰੀ ਗਿਣਤੀ ਵਿਚ ਸੰਗਤਾਂ ਪੁੱਜੀਆਂ | ਨਗਰ ਕੀਰਤਨ ਵਿਚ ਸਿਆਟਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ ਜਿਨ੍ਹਾਂ ਵਿਚ ਗੁਰਦੁਆਰਾ ਸੱਚਾ ਮਾਰਗ ਦੇ ਪ੍ਰਧਾਨ ਹਰਸ਼ਿੰਦਰ ਸਿੰਘ ਸੰਧੂ, ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਦੇ ਪ੍ਰਧਾਨ ਤੇ ਪ੍ਰਸਿੱਧ ਕਾਰੋਬਾਰੀ ਬਲਵੀਰ ਸਿੰਘ ਉਸਮਾਨਪੁਰ, ਸ਼੍ਰੋਮਣੀ ਅਕਾਲੀ ਦਲ ਦੇ ਵਾਸ਼ਿੰਗਟਨ ਸਟੇਟ ਦੇ ਪ੍ਰਧਾਨ ਚੇਤ ਸਿੰਘ ਸਿੱਧੂ, ਯੂਥ ਅਕਾਲੀ ਆਗੂ ਗੁਰਬਿੰਦਰ ਸਿੰਘ ਮੁੱਲਾਂਪੁਰ, ਅਵਤਾਰ ਸਿੰਘ ਆਦਮਪੁਰੀ, ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ, ਇੰਦਰਜੀਤ ਗਿੱਲ, ਪ੍ਰਸਿੱਧ ਅਕਾਊਾਟੈਂਟ ਮਹਿੰਦਰ ਸਿੰਘ ਸੋਹਲ, ਲੋਕਪਾਲ ਸਿੰਘ ਸੋਹਲ, ਜਗਮੋਹਰ ਸਿੰਘ ਵਿਰਕ ਸਾਬਕਾ ਪ੍ਰਧਾਨ, ਰਾਣਾ ਗਿੱਲ, ਮਨਿੰਦਰ ਸਿੰਘ ਵਾਲਿਆਂ, ਸਕੱਤਰ ਸਿੰਘ ਸੰਧੂ, ਕੁਲਵੰਤ ਸਿੰਘ ਸ਼ਾਹ, ਇੰਦਰਪਾਲ ਸਿੰਘ ਨਿਰਦੋਸ਼, ਪ੍ਰਸਿੱਧ ਅਕਾਊਾਟੈਂਟ ਹਰਜਿੰਦਰ ਸਿੰਘ ਕਲੇਰ, ਲੇਖਕ ਹਰਦਿਆਲ ਸਿੰਘ ਚੀਮਾ, ਮੋਹਨਾ ਯੋਧਾ, ਸਤਵੀਰ ਸਿੰਘ ਸੈਹਬੀ, ਹੀਰਾ ਸਿੰਘ ਭੁੱਲਰ, ਕਿੰਦਰਬੀਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸੋਹਲ, ਹਰਦੀਪ ਗਿੱਲ, ਗੁਰਬਿੰਦਰ ਸਿੰਘ ਧਾਲੀਵਾਲ, ਪ੍ਰਸਿੱਧ ਗਾਇਕ ਅਵਤਾਰ ਬਿੱਲਾ, ਰਣਜੀਤ ਸਿੰਘ ਧਾਲੀਵਾਲ, ਗੁਰਿੰਦਰ ਸਿੰਘ ਗਰੇਵਾਲ, ਹਰਿੰਦਰ ਸਿੰਘ ਬਾਪਲਾ, ਕਰਨ ਸਿੱਧੂ, ਮਨਜੀਤ ਸਿੰਘ ਕੀ-ਇਨਸ਼ੋਰੈਂਸ, ਤਰਸੇਮ ਸੈਣੀ, ਜੋਗਾ ਸਿੰਘ ਪ੍ਰਧਾਨ, ਹਰਨੇਕ ਸਿੰਘ ਨੇਕੀ, ਸਤਨਾਮ ਸਿੰਘ ਬਿੱਲਾ, ਕਨਵਰ ਸੰਦੀਪ ਸਿੰਘ ਵੜਿੰਗ, ਗੁਰਲਾਲ ਸਿੰਘ ਬਰਾੜ, ਸਰਬਜੀਤ ਸਿੰਘ ਸੰਧੂ, ਕਰਨੈਲ ਸਿੰਘ ਕੈਲ, ਮਨਜੀਤ ਸਿੰਘ ਥਿੰਦ, ਸਿਮਰਨ ਸਿੰਘ ਅਤੇ ਇੰਦਰਜੀਤ

Ad Position 22
No active advertisement
ਪਿਛਲੀ ਖ਼ਬਰ ਕੁੱਤੇ ਦੇ ਵੱਢਣ 'ਤੇ ਰੇਬੀਜ਼ ਤੋਂ ਬਚਾਅ ਲਈ ਪਹਿਲੇ ਦਿਨ, ਤੀਸਰੇ, 7ਵੇਂ ਤੇ 28ਵੇਂ ਦਿਨ ਟੀਕਾਕਰਨ ਬਹੁਤ ਜ਼ਰੂਰੀ-ਡਾ. ਰ... ਅਗਲੀ ਖ਼ਬਰ ਬਲਦੇਵ ਸਿੰੰਘ ਤੇ ਹਰਮਨਪ੍ਰੀਤ ਕੌਰ ਸਮੇਤ 66 ਸ਼ਖਸੀਅਤਾਂ ਨੂੰ ਮਿਲਣਗੇ ਪਦਮ ਪੁਰਸਕਾਰ ਐਵਾਰਡ
Ad Position 24