ਐਡੀਲੇਡ, 30 ਮਈ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ 'ਚ ਸਰਦੀਆਂ ਦੇ ਪਹਿਲੇ ਦਿਨਾਂ ਦÏਰਾਨ ਸ਼ਕਤੀਸ਼ਾਲੀ ਘੱਟ-ਦਬਾਅ ਵਾਲੇ ਮÏਸਮੀ ਸਿਸਟਮ ਦੇ ਪ੍ਰਭਾਵ ਕਾਰਨ ਭਾਰੀ ਮੀਂਹ, ਤੇਜ਼ ਹਵਾਵਾਂ, ਗਰਜ-ਤੂਫ਼ਾਨ ਅਤੇ ਅਸਧਾਰਨ ਤÏਰ 'ਤੇ ਉੱਚੀਆਂ ਸਮੁੰਦਰੀ ਲਹਿਰਾਂ ਦੀ ਸੰਭਾਵਨਾ ਨੂੰ ਲੈ ਕੇ ਨਿਵਾਸੀਆਂ ਨੂੰ ਚÏਕਸ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ | ਮÏਸਮ ਵਿਗਿਆਨੀਆਂ ਅਨੁਸਾਰ ਇਹ ਸਿਸਟਮ ਦੱਖਣੀ ਆਸਟ੍ਰੇਲੀਆ ਦੇ ਤੱਟੀ ਤੇ ਅੰਦਰੂਨੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ | ਤੇਜ਼ ਹਵਾਵਾਂ ਕਈ ਥਾਵਾਂ 'ਤੇ ਨੁਕਸਾਨਦੇਹ ਪੱਧਰ ਤੱਕ ਪਹੁੰਚ ਸਕਦੀਆਂ ਹਨ¢ ਇਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਪਈਆਂ ਢਿੱਲੀਆਂ ਵਸਤਾਂ ਨੂੰ ਸੁਰੱਖਿਅਤ ਕਰਨ ਅਤੇ ਗਟਰਾਂ ਦੀ ਸਫ਼ਾਈ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ | ਅਧਿਕਾਰੀਆਂ ਨੇ ਕਾਰੋਬਾਰਾਂ ਅਤੇ ਤੱਟੀ ਖੇਤਰਾਂ ਵਿੱਚ ਸਮਾਗਮ ਕਰਵਾਉਣ ਵਾਲਿਆਂ ਨੂੰ ਵੀ ਉੱਚੀਆਂ ਲਹਿਰਾਂ ਦੇ ਸੰਭਾਵੀ ਖ਼ਤਰੇ ਤੋਂ ਸੁਚੇਤ ਰਹਿਣ ਲਈ ਕਿਹਾ ਹੈ¢ ਪਿਛਲੇ ਸਾਲ ਮਈ ਅਤੇ ਜੂਨ ਦÏਰਾਨ ਆਈਆਂ ਅਸਧਾਰਨ ਉੱਚੀਆਂ ਲਹਿਰਾਂ ਕਾਰਨ ਤੱਟੀ ਇਲਾਕਿਆਂ ਨੂੰ ਨੁਕਸਾਨ ਝੱਲਣਾ ਪਿਆ ਸੀ ਅਤੇ ਇਸ ਵਾਰ ਵੀ ਕੁਝ ਖੇਤਰਾਂ ਵਿੱਚ ਰੇਤ ਦੇ ਥੈਲੇ ਲਗਾਉਣ ਦੀ ਲੋੜ ਪੈ ਸਕਦੀ ਹੈ | ਮÏਸਮ ਵਿਭਾਗ ਅਨੁਸਾਰ ਪੱਛਮੀ ਤੱਟੀ ਖੇਤਰਾਂ ਵਿੱਚ ਸੋਮਵਾਰ ਤੋਂ ਮੰਗਲਵਾਰ ਤੱਕ ਅਤੇ ਮੱਧ ਤੇ ਪੂਰਬੀ ਤੱਟਾਂ 'ਤੇ ਮੰਗਲਵਾਰ ਤੋਂ ਬੁੱਧਵਾਰ ਤੱਕ ਉੱਚੀਆਂ ਲਹਿਰਾਂ ਦਾ ਖ਼ਤਰਾ ਸਭ ਤੋਂ ਵੱਧ ਰਹੇਗਾ | ਭਾਰੀ ਬਾਰਿਸ਼ ਕਾਰਨ ਐਡੀਲੇਡ ਅਤੇ ਦੱਖਣੀ ਖੇਤਰਾਂ ਵਿੱਚ ਸਥਾਨਕ ਹੜਾਂ ਦੀ ਸੰਭਾਵਨਾ ਵੀ ਜਤਾਈ ਗਈ ਹੈ¢ ਮਾਊਾਟ ਲੋਫਟੀ ਰੇਂਜਜ਼, ਕੰਗਾਰੂ ਆਈਲੈਂਡ ਅਤੇ ਦੱਖਣ-ਪੂਰਬੀ ਖੇਤਰਾਂ ਵਿੱਚ ਸੋਮਵਾਰ ਨੂੰ 30 ਮਿਲੀਮੀਟਰ ਤੱਕ ਬਾਰਿਸ਼ ਹੋ ਸਕਦੀ ਹੈ, ਜਦਕਿ ਕੁਝ ਥਾਵਾਂ 'ਤੇ 30 ਤੋਂ 40 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ | ਐਡੀਲੇਡ ਲਈ ਮÏਸਮ ਵਿਗਿਆਨ ਬਿਊਰੋ ਨੇ ਸੋਮਵਾਰ ਨੂੰ 15 ਮਿਲੀਮੀਟਰ, ਮੰਗਲਵਾਰ ਨੂੰ 25 ਮਿਲੀਮੀਟਰ, ਬੁੱਧਵਾਰ ਨੂੰ 6 ਮਿਲੀਮੀਟਰ ਅਤੇ ਵੀਰਵਾਰ ਨੂੰ 7 ਮਿਲੀਮੀਟਰ ਤੱਕ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ | ਇਸ ਤੋਂ ਬਾਅਦ ਵੀ ਮÏਸਮ ਗਿੱਲਾ ਰਹਿਣ ਦੀ ਸੰਭਾਵਨਾ ਹੈ | ਅਧਿਕਾਰੀਆਂ ਨੇ ਲੋਕਾਂ ਨੂੰ ਮÏਸਮ ਸੰਬੰਧੀ ਤਾਜ਼ਾ ਜਾਣਕਾਰੀ 'ਤੇ ਨਜ਼ਰ ਰੱਖਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ¢