13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਹੈਨਰੀ ਨੋਵਾਕ ਦੀ ਹੱਤਿਆ ਦੀ ਰਿਫੌਰਮ ਪਾਰਟੀ ਦੇ ਆਗੂ ਪ੍ਰਭਦੀਪ ਸਿੰਘ ਵੱਲੋਂ ਨਿੰਦਾ <br/>

Ad Position 21
No active advertisement
ਅਜੀਤ ਡੈਸਕ 31-05-2026
ਲੰਡਨ, 30 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਹੈਂਪਟਨ ਯੂਨੀਵਰਸਿਟੀ ਵਿਚ ਪੜ੍ਹਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਦੁਖਦਾਈ ਮÏਤ ਦੀ ਨਿੰਦਾ ਕਰਦਿਆਂ ਰਿਫÏਰਮ ਪਾਰਟੀ ਦੇ ਆਗੂ ਪ੍ਰਭਦੀਪ ਸਿੰਘ ਨੇ ਹੈਨਰੀ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ | ਉਹਨਾਂ ਕਿਹਾ ਕਿ ਦੋਸ਼ੀ ਸਿੱਖ ਨÏਜਵਾਨ ਹਮਲਾਵਰ ਵੱਲੋਂ ਕਿਰਪਾਨ ਦੀ ਵਰਤੋਂ ਕਰਕੇ ਕੀਤੇ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਨ | ਉਹਨਾਂ ਕਿਹਾ ਕਿ ਅਸੀਂ ਬਿਲਕੁਲ ਸਪੱਸ਼ਟ ਕਰਦੇ ਹਾਂ ਕਿ ਇਹ ਸਿੱਖੀ ਨਹੀਂ ਸੀ, ਇਹ ਗੁਰੂ ਦੀ ਸਿੱਖਿਆ ਨਹੀਂ ਸੀ ਅਤੇ ਨਾ ਹੀ ਇਹ ਸ਼ਰਧਾ ਜਾਂ ਧਰਮ ਦਾ ਕਾਰਜ ਸੀ | ਇਹ ਸਿਰਫ਼ ਇਕ ਕਤਲ ਸੀ | ਜਿਸਨੇ ਮਾਪਿਆਂ ਤੋਂ ਉਹਨਾਂ ਦਾ ਬੱਚਾ ਖੋਹ ਲਿਆ | ਪ੍ਰਭਦੀਪ ਸਿੰਘ ਨੇ ਸਿੱਖ ਜਥੇਬੰਦੀਆਂ ਦੇ ਬਿਆਨਾਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਕਿਰਪਾਨ ਗੁੱਸੇ, ਬਦਲੇ, ਹੰਕਾਰ ਜਾਂ ਨਿੱਜੀ ਝਗੜਿਆਂ ਲਈ ਕੋਈ ਹਥਿਆਰ ਨਹੀਂ ਹੈ | ਇਹ ਅੰਮਿ੍ਤਧਾਰੀ ਸਿੱਖਾਂ ਵਲੋਂ ਧਾਰਨ ਕੀਤੇ ਜਾਣ ਵਾਲੇ ਪੰਜ ਕਕਾਰਾਂ ਵਿੱਚੋਂ ਇਕ ਹੈ ਤੇ ਇਹ ਫ਼ਰਜ਼, ਅਨੁਸ਼ਾਸਨ, ਨਿਆਂ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ | ਉਹਨਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਦੋਸ਼ੀ ਨੇ ਇਕ ਛੋਟੀ ਰਵਾਇਤੀ ਕਿਰਪਾਨ ਪਹਿਨੀ ਹੋਈ ਸੀ, ਪਰ ਹਮਲੇ ਦੌਰਾਨ ਇਕ ਵੱਖਰਾ, ਵੱਡਾ ਬਲੇਡ (ਧਾਰਦਾਰ ਹਥਿਆਰ) ਵਰਤਿਆ ਗਿਆ ਸੀ | ਜੇਕਰ ਇਹ ਸਹੀ ਹੈ, ਤਾਂ ਇਹ ਇਸ ਗੱਲ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਇਹ ਧਾਰਮਿਕ ਆਸਥਾ ਦੇ ਪ੍ਰਤੀਕ ਨੂੰ ਧਾਰਨ ਕਰਨ ਦੀ ਇਕ ਆਮ ਸਿੱਖ ਮਰਯਾਦਾ ਨਹੀਂ ਸੀ | ਇਹ ਕਿਰਪਾਨ ਦੀ ਅਪਰਾਧਿਕ ਦੁਰਵਰਤੋਂ ਸੀ | ਇਸ ਦੁਖਦਾਈ ਮਾਮਲੇ ਤੋਂ ਬਾਅਦ ਬਹੁਤ ਸਾਰੇ ਲੋਕ ਕਿਰਪਾਨ ਬਾਰੇ ਸਵਾਲ ਪੁੱਛ ਰਹੇ ਹਨ | ਇੱਕ ਲੋਕਤੰਤਰੀ ਸਮਾਜ 'ਚ ਉਨ੍ਹਾਂ ਸਵਾਲਾਂ ਦਾ ਖੁੱਲ੍ਹ ਕੇ ਜਵਾਬ ਦਿੱਤਾ ਜਾਣਾ ਚਾਹੀਦਾ ਹੈ | ਰਿਫÏਰਮ ਦੇ ਨੇਤਾ ਵੱਲੋਂ ਕਿਰਪਾਨ 'ਤੇ ਪਾਬੰਦੀ ਲਗਾਉਣ ਵਾਲੇ ਬਿਆਨ ਬਾਰੇ ਪੁੱਛੇ ਜਾਣ ਤੇ ਪ੍ਰਭਦੀਪ ਸਿੰਘ ਨੇ ਕਿਹਾ ਕਿ ਅਜੇਹੇ ਬਿਆਨ ਘਟਨਾ ਦਾ ਪ੍ਰਤੀਕ੍ਰਮ ਹੈ, ਜੋ ਕਿ ਮÏਕੇ ਦੀ ਨਿਜਾਕਤ ਮੁਤਾਬਕ ਸੁਭਾਵਿਕ ਹੁੰਦੇ ਹਨ, ਜੋ ਸਾਨੂੰ ਕਕਾਰਾਂ ਦੇ ਸਬੰਧੀ ਹੋਰ ਵਿਚਾਰਾਂ ਕਰਨ, ਬੱਚਿਆਂ ਤੇ ਗੈਰ ਸਿੱਖਾਂ ਨੂੰ ਕਕਾਰਾਂ ਪ੍ਰਤੀ ਸਪੱਸ਼ਟਤਾ ਦੇਣ ਦਾ ਮÏਕਾ ਵੀ ਪ੍ਰਦਾਨ ਕਰਦੇ ਹਨ | ਸਿੱਖ ਪੀੜ੍ਹੀਆਂ ਤੋਂ ਬਰਤਾਨੀਆ 'ਚ ਰਹਿ ਰਹੇ ਹਨ, ਜਿੱਥੇ ਉਹਨਾਂ ਦਾ ਵੱਡਾ ਯੋਗਦਾਨ ਹੈ | ਵਿਸ਼ਵ ਯੁੱਧਾਂ ਦÏਰਾਨ ਸਿੱਖ ਫ਼ੌਜੀਆਂ ਨੇ ਬੇਮਿਸਾਲ ਬਹਾਦਰੀ ਨਾਲ ਬਿ੍ਟੇਨ ਦੇ ਨਾਲ ਮਿਲ ਕੇ ਲੜਾਈਆਂ ਲੜੀਆਂ | ਇਹ ਨਹੀਂ ਭੁੱਲਣਾ ਚਾਹੀਦਾ ਕਿ ਦੋਵਾਂ ਵਿਸ਼ਵ ਯੁੱਧਾਂ ਦÏਰਾਨ ਲਗਭਗ 83,005 ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ 109,045 ਜ਼ਖਮੀ ਹੋਏ |

Ad Position 22
No active advertisement
ਪਿਛਲੀ ਖ਼ਬਰ ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ 2 ਪੰਜਾਬੀਆਂ ਨੂੰ 5 ਸਾਲ ਦੀ ਕੈਦ ਅਗਲੀ ਖ਼ਬਰ ਐਡੀਲੇਡ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ ਤੇ ਉੱਚੀਆਂ ਲਹਿਰਾਂ ਦੀ ਚੇਤਾਵਨੀ <br/>
Ad Position 24