23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਧਰਵਿੰਦਰ ਸਿੰਘ ਔਲਖ ਦੀ ਕਿਤਾਬ 'ਜੋਗੀ ਉੱਡਦੇ ਬੱਦਲ ਦੀ ਛਾਂ ਸੁੰਦਰਾਂ' ਸਿਡਨੀ ਵਿਖੇ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 01-06-2026
ਸਿਡਨੀ, 31 ਮਈ (ਹਰਕੀਰਤ ਸਿੰਘ ਸੰਧਰ)-ਪੰਜਾਬੀ ਦੇ ਨਾਮਵਰ ਲੇਖਕ, ਪੱਤਰਕਾਰ ਤੇ ਸਾਹਿਤਕਾਰ ਧਰਵਿੰਦਰ ਸਿੰਘ ਔਲਖ ਦੀ ਬਹੁ-ਚਰਚਿਤ ਪੁਸਤਕ 'ਜੋਗੀ ਉੱਡਦੇ ਬੱਦਲ ਦੀ ਛਾਂ ਸੁੰਦਰਾਂ' ਦਾ ਲੋਕ ਅਰਪਣ ਅੱਜ ਗੁਰੂ ਨਾਨਕ ਪੰਜਾਬੀ ਸਕੂਲ, ਗਲੈਨਵੁੱਡ ਵਿਖੇ ਇਕ ਸ਼ਾਨਦਾਰ ਤੇ ਸਾਹਿਤਕ ਸਮਾਗਮ ਦੌਰਾਨ ਕੀਤਾ ਗਿਆ | ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸਾਂਝੇ ਉਪਰਾਲੇ ਸਦਕਾ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਦੇ ਪ੍ਰਧਾਨ ਦਵਿੰਦਰ ਸਿੰਘ ਧਾਰੀਆ ਨੇ ਕਿਹਾ ਕਿ ਧਰਵਿੰਦਰ ਸਿੰਘ ਔਲਖ ਦੀ ਇਹ ਪੁਸਤਕ ਆਸਟ੍ਰੇਲੀਆ ਬਾਰੇ ਜਾਣਕਾਰੀ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ | ਜੀਵਣ ਸਿੰਘ ਦੋਸਾਂਝ ਤੇ ਭਜਨ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਿਰਫ਼ ਇਕ ਸਫ਼ਰਨਾਮਾ ਨਹੀਂ, ਸਗੋਂ ਆਸਟ੍ਰੇਲੀਆ ਦੇ ਇਤਿਹਾਸ, ਸਭਿਆਚਾਰ, ਕੁਦਰਤੀ ਸੁੰਦਰਤਾ ਅਤੇ ਇੱਥੋਂ ਦੇ ਸਮਾਜਿਕ ਜੀਵਨ ਨੂੰ ਨੇੜਿਓਾ ਸਮਝਣ ਦਾ ਇਕ ਵਿਲੱਖਣ ਯਤਨ ਹੈ | ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਜਾਬੀ ਗਾਇਕ ਹਰਮੀਤ ਮੀਤ, ਗਿਆਨੀ ਸੰਤੋਖ ਸਿੰਘ, ਡਾ. ਅਮਰਜੀਤ ਸਿੰਘ ਟਾਂਡਾ, ਅਮੋਲਕ ਸਿੰਘ ਤੇ ਪ੍ਰਸਿੱਧ ਸਾਹਿਤ ਪ੍ਰੇਮੀ ਜੀਵਨ ਸਿੰਘ ਦੁਸਾਂਝ ਨੇ ਕਿਹਾ ਕਿ ਪੁਸਤਕ 'ਚ ਦਰਜ ਤੱਥ, ਨਿਰੀਖਣ ਤੇ ਅਨੁਭਵ ਪਾਠਕਾਂ ਲਈ ਬਹੁਤ ਲਾਭਦਾਇਕ ਸਾਬਤ ਹੋਣਗੇ | ਇਸ ਮੌਕੇ ਸੁਖਮਨ ਖਹਿਰਾ ਅਤੇ ਪਿ੍ੰਸੀਪਲ ਗੁਰਜੰਟ ਸਿੰਘ ਵੱਲੋਂ ਪੁਸਤਕ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ | ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸੀਨੀਅਰ ਆਗੂ ਮਹਿੰਗਾ ਸਿੰਘ ਖੱਖ, ਚਰਨਜੀਤ ਸਿੰਘ ਅਟਵਾਲ, ਅਮੋਲਕ ਸਿੰਘ, ਹਰਮੀਕ ਸਿੰਘ, ਅਮੋਲਕ ਸਿੰਘ ਦੇ ਨਾਲ ਨਾਲ ਅਵਤਾਰ ਸਿੰਘ ਬਿੱਲੂ, ਬਲਵੀਰ ਪਵਾਰ ਅਤੇ ਨਰਿੰਦਰ ਚਾਰਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਸਮਾਗਮ 'ਚ ਸਰਬਜੀਤ ਸਿੰਘ, ਹਰਿੰਦਰ ਸਿੰਘ, ਸਨੀ ਸਿੰਘ, ਗੈਰੀ ਸਹੋਤਾ, ਸੁਮਿਤ ਜੈਸਵਾਲ, ਪਨੀਤ ਕੋਹਲੀ, ਕੁਲਵਿੰਦਰ ਸਿੰਘ ਜਗਰਾਓਾ, ਡਾ. ਜਗਤਾਰ ਸਿੰਘ ਨਾਹਰ, ਹਰਬੰਸ ਮਾਲਵਾ, ਪਿੰਦਰ ਭੰਗੂ, ਕੁਲਦੀਪ ਸਿੰਘ ਜੌਹਲ, ਜਸਵੀਰ ਸਿੰਘ ਅਹਲੂਵਾਲੀਆ, ਹਰਿੰਦਰ ਸਿੰਘ ਹੈਰੀ, ਸਵਰਨ ਬਰਨਾਲਾ, ਡਾ. ਨੀਰਜ ਦੁੱਗਲ, ਇੰਦਰਪਾਲ ਕੌਰ ਤੇ ਜਸਵੰਤ ਸਿੰਘ ਸੁੱਖੀ ਸਮੇਤ ਵੱਡੀ ਗਿਣਤੀ 'ਚ ਸਾਹਿਤ ਪ੍ਰੇਮੀਆਂ, ਸਮਾਜ ਸੇਵੀਆਂ ਅਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ | ਆਪਣੇ ਸੰਬੋਧਨ ਦੌਰਾਨ ਲੇਖਕ ਧਰਵਿੰਦਰ ਸਿੰਘ ਔਲਖ ਨੇ ਕਿਹਾ ਕਿ ਇਹ ਪੁਸਤਕ ਉਨ੍ਹਾਂ ਦੇ ਆਸਟ੍ਰੇਲੀਆ 'ਚ ਰਹਿੰਦਿਆਂ ਕੀਤੇ ਅਧਿਐਨ, ਯਾਤਰਾਵਾਂ ਤੇ ਅਨੁਭਵਾਂ ਦਾ ਨਤੀਜਾ ਹੈ | ਉਨ੍ਹਾਂ ਸਮਾਗਮ ਦੇ ਪ੍ਰਬੰਧਕਾਂ, ਮਹਿਮਾਨਾਂ ਤੇ ਸਾਹਿਤ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਜੀ. ਦੀ ਜਿੱਤ ਤੋਂ ਬਾਅਦ ਪੈਰਿਸ 'ਚ ਮਚੀ ਭਾਜੜ ਫੁੱਟਬਾਲ ਪ੍ਰਸ਼ੰਸਕਾਂ ਦੀ ਪੁਲਿਸ ਨਾਲ ਹੋਈ ਝੜਪ, 79 ਗਿ੍ਫ਼ਤਾਰ... ਅਗਲੀ ਖ਼ਬਰ ਸਿਆਸੀ ਮੁਫ਼ਾਦਾਂ ਲਈ ਗਲਤ ਬਿਆਨਬਾਜ਼ੀ ਕਰਨਾ ਬੰਦ ਹੋਵੇ-ਰਘਵਿੰਦਰ ਸਿੰਘ ਸਿੱਧੂ
Ad Position 24