26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

-ਫੀਫਾ ਵਿਸ਼ਵ ਕੱਪ- ਵੈਨਕੂਵਰ ਦੇ ਪ੍ਰਮੁੱਖ ਸਥਾਨਾਂ ਨੂੰ ਦਿੱਤਾ ਜਾ ਰਿਹਾ ਨਵਾਂ ਰੂਪ <br/>

Ad Position 21
No active advertisement
ਅਜੀਤ ਡੈਸਕ 07-06-2026
ਵੈਨਕੂਵਰ, 6 ਜੂਨ (ਮਲਕੀਤ ਸਿੰਘ)-ਫੀਫਾ ਵਿਸ਼ਵ ਕੱਪ 2026 ਦੇ ਆਗਾਜ਼ 'ਚ ਹੁਣ ਸਿਰਫ਼ ਕੁਝ ਹੀ ਦਿਨ ਬਾਕੀ ਰਹਿ ਗਏ ਹਨ, ਜਿਸਦੇ ਮੱਦੇਨਜ਼ਰ ਕੈਨੇਡਾ ਦੇ ਮਹਾਨਗਰ ਵੈਨਕੂਵਰ 'ਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਟੂਰਨਾਮੈਂਟਾ ਦੀ ਸਹਿ-ਮੇਜ਼ਬਾਨੀ ਕਰ ਰਹੇ ਇਸ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਤੇ ਇਮਾਰਤਾਂ ਨੂੰ ਵਿਸ਼ਵ ਕੱਪ ਦੇ ਰੰਗਾਂ ਨਾਲ ਸਜਾਇਆ ਜਾ ਰਿਹਾ ਹੈ¢ ਇਸੇ ਸੰਬੰਧ 'ਚ ਵੈਨਕੂਵਰ ਦੇ ਪ੍ਰਸਿੱਧ ਸਾਇੰਸ ਕੇਂਦਰ ਦੇ ਗੁੰਬਦ ਨੂੰ ਬੜੇ ਹੀ ਦਿਲਕਸ਼ ਵੱਡਅਕਾਰੀ ਫੁੱਟਬਾਲ ਦੀ ਅਕਿਰਤੀ ਦਾ ਰੂਪ ਦਿੱਤਾ ਗਿਆ ਹੈ | ਫੀਫਾ ਵਿਸ਼ਵ ਕੱਪ 11 ਜੂਨ ਤੋਂ ਸ਼ੁਰੂ ਹੋ ਕੇ 19 ਜੁਲਾਈ ਤੱਕ ਚੱਲੇਗਾ | ਕਰੀਬ 39 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ 'ਚ ਦੁਨੀਆ ਦੀਆਂ 48 ਟੀਮਾਂ ਹਿੱਸਾ ਲੈਣਗੀਆਂ | ਕੈਨੇਡਾ, ਅਮਰੀਕਾ ਤੇ ਮੈਕਸੀਕੋ ਸਾਂਝੇ ਤੌਰ 'ਤੇ ਇਸਦੀ ਮੇਜ਼ਬਾਨੀ ਕਰ ਰਹੇ ਹਨ | ਵੈਨਕੂਵਰ ਦੇ ਮੁੱਖ ਖੇਡ ਮੈਦਾਨ 'ਚ 7 ਮੈਚ ਖੇਡੇ ਜਾਣੇ ਹਨ, ਜਿਨ੍ਹਾਂ 'ਚ ਕੈਨੇਡਾ ਦੀ ਟੀਮ ਦੇ ਮੈਚ ਵੀ ਸ਼ਾਮਲ ਹਨ | ਇਸ ਨੂੰ ਧਿਆਨ 'ਚ ਰੱਖਦਿਆਂ ਸ਼ਹਿਰ 'ਚ ਆਵਾਜਾਈ, ਸੁਰੱਖਿਆ, ਸੈਰ-ਸਪਾਟਾ ਅਤੇ ਦਰਸ਼ਕਾਂ ਦੀਆਂ ਸਹੂਲਤਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਵਿਸ਼ਵ ਕੱਪ ਦÏਰਾਨ ਲੱਖਾਂ ਸਥਾਨਕ ਤੇ ਵਿਦੇਸ਼ੀ ਦਰਸ਼ਕਾਂ ਦੇ ਵੈਨਕੂਵਰ ਪਹੁੰਚਣ ਦੀ ਉਮੀਦ ਹੈ | ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਸਥਾਨਕ ਕਾਰੋਬਾਰ, ਹੋਟਲ ਉਦਯੋਗ ਤੇ ਸੈਰ-ਸਪਾਟਾ ਖੇਤਰ ਨੂੰ ਵੱਡਾ ਲਾਭ ਮਿਲੇਗਾ ਅਤੇ ਵੈਨਕੂਵਰ ਦੀ ਵਿਸ਼ਵ ਪੱਧਰੀ ਪਛਾਣ ਹੋਰ ਮਜ਼ਬੂਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਇਟਲੀ 'ਚ ਨਗਰ ਪਾਲਿਕਾਂ ਦੀਆਂ ਚੋਣਾਂ 'ਚ ਬਲਜੀਤ ਰਾਏ ਨੇ ਹਾਸਿਲ ਕੀਤੀ ਵੱਡੀ ਜਿੱਤ ਅਗਲੀ ਖ਼ਬਰ ਮੁੱਲਾਂਪੁਰ ਟੈਸਟ ਦੇ ਪਹਿਲੇ ਦਿਨ ਭਾਰਤੀ ਟੀਮ ਦਾ ਦਬਦਬਾ <br/>
Ad Position 24