26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਇਟਲੀ 'ਚ ਨਗਰ ਪਾਲਿਕਾਂ ਦੀਆਂ ਚੋਣਾਂ 'ਚ ਬਲਜੀਤ ਰਾਏ ਨੇ ਹਾਸਿਲ ਕੀਤੀ ਵੱਡੀ ਜਿੱਤ

Ad Position 21
No active advertisement
ਅਜੀਤ ਡੈਸਕ 07-06-2026
ਵੈਨਿਸ (ਇਟਲੀ), 6 ਜੂਨ (ਹਰਦੀਪ ਸਿੰਘ ਕੰਗ)-ਇਟਲੀ ਦੇ ਵੱਖ ਵੱਖ ਸ਼ਹਿਰਾਂ 'ਚ ਸਮਾਪਤ ਹੋਈਆਂ ਨਗਰ ਪਾਲਿਕਾਵਾਂ ਦੀਆਂ ਚੋਣਾਂ ਦੇ ਨਤੀਜਿਆਂ 'ਚ ਜਿੱਥੇ ਕੁੱਝ ਇਲਾਕਿਆਂ 'ਚ ਭਾਰਤੀ ਉਮੀਦਵਾਰਾਂ ਦੀ ਚੰਗੀ ਕਾਰਜੁਗਾਰੀ ਦੇਖਣ ਨੂੰ ਮਿਲੀ ਹੈ, ਉੱਥੇ ਵੈਰੋਨਾ ਜ਼ਿਲ੍ਹੇ ਦੇ ਸਨਬੋਨੀਫਾਚੋ ਸ਼ਹਿਰ ਤੋਂ ਕੌਂਸਲਰ ਦੀ ਚੋਣ ਲੜਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਉਮੀਦਵਾਰ ਬਲਜੀਤ ਰਾਏ ਨੇ 165 ਵੋਟਾਂ ਲੈ ਕੇ ਇਸ ਨਗਰ ਪਾਲਿਕਾ ਵਿਚ ਇਖ ਵੱਡੀ ਜਿੱਤ ਹਾਸਿਲ ਕੀਤੀ ਹੈ | ਦੱਸਣਯੋਗ ਹੈ ਕਿ ਬਲਜੀਤ ਰਾਏ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜੰਡਿਆਲੀ ਨਾਲ ਸਬੰਧਿਤ ਹਨ ਅਤੇ ਉਹ ਇਟਲੀ ਦੀ ਪੀ.ਡੀ. ਪਾਰਟੀ ਦੀ ਤਰਫੋਂ ਪਹਿਲੀ ਵਾਰੀ ਚੋਣ ਲੜੇ ਸਨ | ਇਟਲੀ ਦੀ ਰਾਜਨੀਤੀ ਅੰਦਰ ਭਾਰਤੀ ਨੌਜਵਾਨਾਂ ਵਲੋਂ ਦਿਖਾਈ ਜਾ ਰਹੀ ਸ਼ਮੂਲੀਅਤ ਤੇ ਉਨਾਂ ਦੁਆਰਾ ਚੰਗੀਆਂ ਵੋਟਾਂ ਹਾਸਿਲ ਕੀਤੇ ਜਾਣ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਭਵਿੱਖ 'ਚ ਭਾਰਤੀ ਨÏਜਵਾਨ ਇਟਲੀ ਦੇ ਰਾਜਨਿਤਕ ਖੇਤਰ ਅੰਦਰ ਸ਼ਾਨਾਮੱਤੀ ਸਫਰ ਤੈਅ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਐਮੀ ਬੇਰਾ ਨੇ ਪ੍ਰਾਇਮਰੀ ਚੋਣ ਜਿੱਤੀ ਅਗਲੀ ਖ਼ਬਰ -ਫੀਫਾ ਵਿਸ਼ਵ ਕੱਪ- ਵੈਨਕੂਵਰ ਦੇ ਪ੍ਰਮੁੱਖ ਸਥਾਨਾਂ ਨੂੰ ਦਿੱਤਾ ਜਾ ਰਿਹਾ ਨਵਾਂ ਰੂਪ <br/>
Ad Position 24