26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਐਮੀ ਬੇਰਾ ਨੇ ਪ੍ਰਾਇਮਰੀ ਚੋਣ ਜਿੱਤੀ

Ad Position 21
No active advertisement
ਅਜੀਤ ਡੈਸਕ 07-06-2026
ਸੈਕਰਾਮੈਂਟੋ, 6 ਜੂਨ (ਹੁਸਨ ਲੜੋਆ ਬੰਗਾ)-ਭਾਰਤੀ ਅਮਰੀਕੀ ਕਾਂਗਰਸਮੈਨ ਐਮੀ ਬੇਰਾ ਪ੍ਰਾਇਮਰੀ ਚੋਣ ਜਿੱਤ ਗਏ ਹਨ | ਹੁਣ ਉਨ੍ਹਾਂ ਦਾ ਸਾਹਮਣਾ ਇਸ ਸਾਲ ਨਵੰਬਰ 'ਚ ਕੈਲੀਫੋਰਨੀਆ ਦੇ ਤੀਜੇ ਕਾਂਗਰਸ ਜ਼ਿਲ੍ਹੇ ਵਿਚ ਰਿਪਬਲਿਕਨ ਨੇਵਾਡਾ ਕਾਉਂਟੀ ਸੁਪਰਵਾਈਜ਼ਰ ਰÏਬ ਟਕਰ ਨਾਲ ਹੋਵੇਗਾ | ਡੈਮੋਕਰੇਟ ਆਗੂ ਬੇਰਾ 2013 ਤੋਂ ਕੈਲੀਫੋਰਨੀਆ ਦੇ 6ਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕਰ ਰਿਹਾ ਹੈ | ਪ੍ਰਸਤਾਵ 50 ਦੇ ਤਹਿਤ ਰਾਜ ਦੇ ਕਾਂਗਰੇਸ਼ਨਲ ਨਕਸ਼ੇ 'ਚ ਬਦਲਾਅ ਤੋਂ ਬਾਅਦ ਹੁਣ ਉਹ ਨਵੇਂ ਬਣਾਏ ਗਏ ਤੀਜੇ ਜ਼ਿਲ੍ਹੇ 'ਚ ਰਾਜਸੀ ਕਿਸਮਤ ਅਜਮਾਉਣਗੇ | ਇਹ ਜ਼ਿਲ੍ਹਾ ਫੋਲਸਮ ਤੇ ਰੋਜ਼ਵਿਲ ਸਮੇਤ ਸੈਕਰਾਮੈਂਟੋ ਖੇਤਰ ਦੇ ਕੁਝ ਹਿੱਸਿਆਂ 'ਚ ਫੈਲਿਆ ਹੋਇਆ ਹੈ ਅਤੇ ਪੂਰਬ ਵੱਲ ਟਰੱਕੀ ਤੇ ਝੀਲ ਤਾਹੋ ਵੱਲ ਫੈਲਿਆ ਹੋਇਆ ਹੈ |


Ad Position 22
No active advertisement
ਪਿਛਲੀ ਖ਼ਬਰ ਘੱਲੂਘਾਰਾ ਜੂਨ '84 ਦੀ ਯਾਦ 'ਚ ਰੋਸ ਮੁਜਾਹਰਾ ਅੱਜ, ਸੁਰੱਖਿਆ ਪ੍ਰਬੰਧ ਸਖ਼ਤ ਅਗਲੀ ਖ਼ਬਰ ਇਟਲੀ 'ਚ ਨਗਰ ਪਾਲਿਕਾਂ ਦੀਆਂ ਚੋਣਾਂ 'ਚ ਬਲਜੀਤ ਰਾਏ ਨੇ ਹਾਸਿਲ ਕੀਤੀ ਵੱਡੀ ਜਿੱਤ
Ad Position 24