26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਡੀ-ਡੇਅ ਦੀ 82ਵੀਂ ਵਰ੍ਹੇਗੰਢ ਮੌਕੇ ਨਾਰਮੈਂਡੀ ਯਾਦਗਾਰ 'ਤੇ 100 ਨਵੇਂ ਸ਼ਹੀਦਾਂ ਦੇ ਨਾਂਅ ਸ਼ਾਮਲ <br/>

Ad Position 21
No active advertisement
ਅਜੀਤ ਡੈਸਕ 07-06-2026
ਲੈਸਟਰ (ਇੰਗਲੈਂਡ), 6 ਜੂਨ (ਸੁਖਜਿੰਦਰ ਸਿੰਘ ਢੱਡੇ)-ਦੂਜੇ ਵਿਸ਼ਵ ਯੁੱਧ ਦੌਰਾਨ ਫਰਾਂਸ ਦੇ ਨਾਰਮੈਂਡੀ ਤੱਟ 'ਤੇ ਹੋਏ ਇਤਿਹਾਸਕ ਡੀ-ਡੇਅ ਹਮਲੇ ਦੀ 82ਵੀਂ ਵਰ੍ਹੇਗੰਢ ਮੌਕੇ ਬਰਤਾਨੀਆ ਦੇ ਬਚੇ ਹੋਏ ਸਾਬਕਾ ਸੈਨਿਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਵਾਰ ਦੇ ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਬਿ੍ਟਿਸ਼ ਨਾਰਮੈਂਡੀ ਮੈਮੋਰੀਅਲ 'ਤੇ ਕਰੀਬ 100 ਹੋਰ ਬਿ੍ਟਿਸ਼ ਸੈਨਿਕਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ, ਜੋ ਪਹਿਲਾਂ ਰਿਕਾਰਡਾਂ ਦੀਆਂ ਗਲਤੀਆਂ ਕਾਰਨ ਯਾਦਗਾਰ ਦਾ ਹਿੱਸਾ ਨਹੀਂ ਬਣ ਸਕੇ ਸਨ | 6 ਜੂਨ 1944 ਨੂੰ ਬਿ੍ਟਿਸ਼, ਅਮਰੀਕੀ ਅਤੇ ਕੈਨੇਡੀਅਨ ਫੌਜਾਂ ਨੇ ਨਾਰਮੈਂਡੀ ਦੇ ਤੱਟਾਂ 'ਤੇ ਉਤਰ ਕੇ ਨਾਜ਼ੀ ਕਬਜ਼ੇ ਤੋਂ ਫਰਾਂਸ ਨੂੰ ਆਜ਼ਾਦ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ | ਇਸ ਫੌਜੀ ਕਾਰਵਾਈ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਸਮੁੰਦਰੀ ਸੈਨਿਕ ਮੁਹਿੰਮ ਮੰਨਿਆ ਜਾਂਦਾ ਹੈ | ਸਮਾਗਮ ਵਿੱਚ ਸ਼ਾਮਲ 100 ਸਾਲਾ ਸਾਬਕਾ ਫੌਜੀ ਕੈਨੇਥ ਹੇਅ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਲਈ ਯਾਦਗਾਰ 'ਤੇ ਲਿਖੇ ਨਾਂਅ ਸਿਰਫ਼ ਸ਼ਬਦ ਹਨ, ਪਰ ਉਨ੍ਹਾਂ ਲਈ ਇਹ ਉਨ੍ਹਾਂ ਦੇ ਸਾਥੀਆਂ ਦੇ ਚਿਹਰੇ ਹਨ, ਜਿਨ੍ਹਾਂ ਨਾਲ ਉਹ ਜੰਗ ਦੇ ਮੈਦਾਨ ਵਿੱਚ ਰਹੇ ਸਨ | ਯਾਦਗਾਰ ਵਿੱਚ ਨਵੇਂ ਸ਼ਾਮਲ ਕੀਤੇ ਗਏ ਨਾਵਾਂ ਵਿੱਚ ਸਿਸਲ ਗ੍ਰੀਨ ਦਾ ਨਾਂਅ ਵੀ ਸ਼ਾਮਲ ਹੈ | ਉਹ ਨਾਰਮੈਂਡੀ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ ਅਤੇ ਬਾਅਦ ਵਿੱਚ ਬਰਤਾਨੀਆ ਦੇ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ | ਇਸ ਕਾਰਨ ਉਨ੍ਹਾਂ ਦਾ ਨਾਂ ਪਹਿਲਾਂ ਯਾਦਗਾਰ ਵਿੱਚ ਸ਼ਾਮਲ ਨਹੀਂ ਹੋ ਸਕਿਆ ਸੀ | ਉਨ੍ਹਾਂ ਦੇ ਪੁੱਤਰ ਜੌਨ ਗ੍ਰੀਨ ਨੇ ਕਿਹਾ ਕਿ ਆਪਣੇ ਪਿਤਾ ਦਾ ਨਾਂ ਯਾਦਗਾਰ 'ਤੇ ਦੇਖ ਕੇ ਉਹ ਭਾਵੁਕ ਹੋ ਗਏ | ਇਸ ਸਾਲ ਯਾਦਗਾਰੀ ਸਮਾਗਮ ਵਿੱਚ ਸਿਰਫ਼ ਛੇ ਨਾਰਮੈਂਡੀ ਸਾਬਕਾ ਫੌਜੀਆਂ ਦੀ ਹਾਜ਼ਰੀ ਦੀ ਪੁਸ਼ਟੀ ਹੋਈ ਹੈ, ਜੋ 2021 ਵਿੱਚ ਯਾਦਗਾਰ ਖੁੱਲ੍ਹਣ ਤੋਂ ਬਾਅਦ ਸਭ ਤੋਂ ਘੱਟ ਗਿਣਤੀ ਹੈ | ਸਮਾਗਮ ਦੌਰਾਨ ਫਰਾਂਸੀਸੀ ਸਕੂਲੀ ਬੱਚਿਆਂ, ਬਿ੍ਟਿਸ਼ ਫੌਜ ਦੇ ਜਵਾਨਾਂ ਅਤੇ ਜੈਡਬਰਗ ਪਾਈਪ ਬੈਂਡ ਨੇ ਵੀ ਸ਼ਿਰਕਤ ਕੀਤੀ | ਬਰਤਾਨੀਆ ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਬਿ੍ਟਿਸ਼ ਨਾਰਮੈਂਡੀ ਮੈਮੋਰੀਅਲ 'ਤੇ ਪੁਸ਼ਪ ਚੱਕਰ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ

Ad Position 22
No active advertisement
ਪਿਛਲੀ ਖ਼ਬਰ ਸਰੀ ਦੇ ਉੱਘੇ ਕਾਰੋਬਾਰੀ ਸ਼ਰਨਜੀਤ ਸਿੰਘ ਗਿੱਲ ਦਾ ਸਨਮਾਨ ਅਗਲੀ ਖ਼ਬਰ ਕਿਰਪਾਨ ਸੰਬੰਧਿਤ ਮਾਮਲੇ 'ਤੇ ਲੈਸਟਰ ਵਿਖੇ ਸੰਗਤਾਂ ਤੇ ਸਿੱਖ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ <br/>
Ad Position 24