26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਰੀ ਦੇ ਉੱਘੇ ਕਾਰੋਬਾਰੀ ਸ਼ਰਨਜੀਤ ਸਿੰਘ ਗਿੱਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 07-06-2026
ਵੈਨਕੂਵਰ, 6 ਜੂਨ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਸਰੀ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਉੱਘੇ ਕਾਰੋਬਾਰੀ ਸ਼ਰਨਜੀਤ ਸਿੰਘ ਗਿੱਲ ਨੂੰ ਕਾਰੋਬਾਰੀ ਜਗਤ 'ਚ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਸਦਕਾ ਵੇਰਤਾਸ ਖੋਜ ਨਿਗਮ ਵੱਲੋਂ ਇਕ ਵਾਰ ਫਿਰ ਸਨਮਾਨਿਤ ਕੀਤਾ ਗਿਆ ਹੈ | ਇਸ ਉਪਲਬਧੀ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਤੇ ਮਾਣ ਦੀ ਲਹਿਰ ਵੇਖੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਸ਼ਰਨਜੀਤ ਸਿੰਘ ਗਿੱਲ ਪਿਛਲੇ ਕਈ ਸਾਲਾਂ ਤੋਂ ਘਰੇਲੂ ਕਰਜ਼ਾ ਸੇਵਾਵਾਂ ਦੇ ਖੇਤਰ ਨਾਲ ਜੁੜੇ ਹੋਏ ਹਨ ਤੇ ਆਪਣੇ ਇਮਾਨਦਾਰ ਵਿਵਹਾਰ, ਤਜਰਬੇ ਅਤੇ ਲੋਕ-ਹਿਤੈਸ਼ੀ ਸੇਵਾਵਾਂ ਕਾਰਨ ਵਿਸ਼ੇਸ਼ ਪਛਾਣ ਬਣਾ ਚੁੱਕੇ ਹਨ | ਸਰੀ ਤੇ ਆਸ-ਪਾਸ ਦੇ ਇਲਾਕਿਆਂ 'ਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਰਨਜੀਤ ਸਿੰਘ ਗਿੱਲ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਮਿਹਨਤ ਤੇ ਯੋਗਤਾ ਨਾਲ ਸਮੁੱਚੇ ਭਾਈਚਾਰੇ ਦਾ ਮਾਣ ਵਧਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਨੋਵਾਕ ਹੱਤਿਆਕਾਂਡ ਸੰਬੰਧੀ ਅਮਰੀਕੀ ਉਪ-ਰਾਸ਼ਟਰਪਤੀ ਦੇ ਬਿਆਨ ਦੀ ਬਰਤਾਨਵੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਆਲੋਚਨਾ ਅਗਲੀ ਖ਼ਬਰ ਡੀ-ਡੇਅ ਦੀ 82ਵੀਂ ਵਰ੍ਹੇਗੰਢ ਮੌਕੇ ਨਾਰਮੈਂਡੀ ਯਾਦਗਾਰ 'ਤੇ 100 ਨਵੇਂ ਸ਼ਹੀਦਾਂ ਦੇ ਨਾਂਅ ਸ਼ਾਮਲ <br/>
Ad Position 24