26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨੋਵਾਕ ਹੱਤਿਆਕਾਂਡ ਸੰਬੰਧੀ ਅਮਰੀਕੀ ਉਪ-ਰਾਸ਼ਟਰਪਤੀ ਦੇ ਬਿਆਨ ਦੀ ਬਰਤਾਨਵੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਆਲੋਚਨਾ

Ad Position 21
No active advertisement
ਅਜੀਤ ਡੈਸਕ 07-06-2026
ਲੰਡਨ, 6 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉਪ-ਪ੍ਰਧਾਨ ਮੰਤਰੀ ਡੇਵਿਡ ਲੈਮੀ ਵੱਲੋਂ ਟੈਕਨਾਲੋਜੀ ਜਗਤ ਦੇ ਦਿੱਗਜ ਐਲੋਨ ਮਸਕ ਨੂੰ ਹੈਨਰੀ ਨੋਵਾਕ ਮਾਮਲੇ ਤੋਂ 'ਦੂਰ ਰਹਿਣ' ਲਈ ਕਹਿਣ ਤੋਂ ਬਾਅਦ ਹੁਣ ਨੋਵਾਕ ਹੱਤਿਆਕਾਂਡ ਨੂੰ ਲੈ ਕੇ ਅਮਰੀਕੀ ਉਪ-ਰਾਸ਼ਟਰਪਤੀ ਦੀ ਦਖਲਅੰਦਾਜ਼ੀ ਸਾਹਮਣੇ ਆਈ ਹੈ | ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਦੇ ਹੈਨਰੀ ਨੋਵਾਕ ਦੇ ਕਤਲ ਲਈ ਪ੍ਰਵਾਸ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਡਾਊਨਿੰਗ ਸਟ੍ਰੀਟ (ਬਿ੍ਟਿਸ਼ ਪ੍ਰਧਾਨ ਮੰਤਰੀ ਦਫ਼ਤਰ) ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ | ਮਿਸਟਰ ਵੈਂਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀ ਇਸ ਮਾਮਲੇ 'ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਪੱਛਮੀ ਦੇਸ਼ਾਂ ਵਿੱਚ 'ਦੋ-ਪੱਖੀ ਨੀਤੀਆਂ' ਨੂੰ ਨਕਾਰਿਆ ਜਾਣਾ ਚਾਹੀਦਾ ਹੈ | ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਦਫ਼ਤਰ 10 ਡਾਊਨਿੰਗ ਸਟ੍ਰੀਟ ਨੇ ਕੁਝ ਲੋਕਾਂ 'ਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ | ਅਮਰੀਕੀ ਉਪ-ਰਾਸ਼ਟਰਪਤੀ ਨੇ ਲੋਕਾਂ ਦੇ ਗੁੱਸੇ ਨੂੰ ਜਾਇਜ਼ ਠਹਿਰਾਉਂਦੇ ਕਿਹਾ ਕਿ ਨੋਵਾਕ ਦੀ ਮੌਤ ਬਿਲਕੁਲ ਉਸੇ ਤਰ੍ਹਾਂ ਹੋਈ ਜਿਵੇਂ ਕੋਈ ਸੱਭਿਅਤਾ ਮਰਦੀ ਹੈ, ਅਧਿਕਾਰੀਆਂ ਵੱਲੋਂ ਇਕੱਲਾ ਛੱਡ ਦਿੱਤਾ ਜਾਣਾ ਅਤੇ ਹੱਥਕੜੀਆਂ ਲਗਾ ਦਿੱਤਾ ਜਾਣਾ, ਜਿਨ੍ਹਾਂ ਨੇ ਨਾ ਤਾਂ ਉਸ 'ਤੇ ਭਰੋਸਾ ਕੀਤਾ ਅਤੇ ਨਾ ਹੀ ਉਸ ਦੀ ਪਰਵਾਹ ਕੀਤੀ | ਉਨ੍ਹਾਂ ਕਿਹਾ ਕਿ ਇਹ ਹੱਤਿਆ ਜਿੰਨੀ ਦੁਖਦਾਈ ਹੈ, ਓਨੀ ਹੀ ਗੁੱਸਾ ਦਿਵਾਉਣ ਵਾਲੀ ਵੀ ਹੈ | ਵੈਂਸ ਨੇ ਕਿਹਾ ਕਿ ਨੋਵਾਕ ਅੱਜ ਵੀ ਜ਼ਿੰਦਾ ਹੁੰਦਾ ਜੇ ਯੂਰਪੀਅਨ ਕੁਲੀਨ ਵਰਗ ਦੀਆਂ ਪਿਛਲੀਆਂ ਕੁਝ ਪੀੜ੍ਹੀਆਂ ਸਵੈ-ਨਫ਼ਰਤ ਦੀ ਰਾਜਨੀਤੀ ਅਤੇ ਪਰਵਾਸੀਆਂ ਦੇ ਸਮੂਹਿਕ ਹਮਲੇ ਦੇ ਵਿਰੁੱਧ ਖੜ੍ਹੀਆਂ ਹੁੰਦੀਆਂ | ਉਨ੍ਹਾਂ ਅੱਗੇ ਕਿਹਾ, ''ਹੈਨਰੀ ਅਜਿਹਾ ਪਹਿਲਾ ਵਿਅਕਤੀ ਨਹੀਂ ਸੀ ਜਿਸ ਨੇ ਇਸ ਤਰ੍ਹਾਂ ਬੇਵਜ੍ਹਾ ਆਪਣੀ ਜਾਨ ਗਵਾਈ, ਅਤੇ ਮੈਨੂੰ ਡਰ ਹੈ ਕਿ ਉਹ ਆਖਰੀ ਵੀ ਨਹੀਂ ਹੋਵੇਗਾ | ਡਾਊਨਿੰਗ ਸਟ੍ਰੀਟ ਦੇ ਇੱਕ ਬੁਲਾਰੇ ਨੇ ਜਵਾਬ ਦਿੰਦਿਆਂ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਅਸੀਂ ਕੁਝ ਲੋਕਾਂ ਨੂੰ ਸਾਡੇ ਲੋਕਤੰਤਰ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਅਤੇ ਸਾਡੇ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਹੈ | ਨੋਵਾਕ ਪਰਿਵਾਰ ਹੈਨਰੀ ਦੇ ਭਿਆਨਕ ਕਤਲ ਤੋਂ ਬਾਅਦ ਡੂੰਘੇ ਸਦਮੇ ਵਿੱਚ ਹੈ | ਉਨ੍ਹਾਂ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਸਦੀ ਮੌਤ ਦਾ ਇਸਤੇਮਾਲ ਹੋਰ ਵੰਡ, ਨਫ਼ਰਤ ਜਾਂ ਤਣਾਅ ਪੈਦਾ ਕਰਨ ਲਈ ਕੀਤਾ ਜਾਵੇ | ਸਾਨੂੰ ਉਨ੍ਹਾਂ ਦੀਆਂ ਇੱਛਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਸਭ ਤੋਂ ਭਿਆਨਕ ਹਾਲਾਤਾਂ ਵਿਚ ਵੀ ਸਾਡੀ ਰਾਜਨੀਤੀ ਲੋਕਾਂ ਨੂੰ ਇੱਕਜੁੱਟ ਕਰਨ ਵਾਲੀ ਹੋਣੀ ਚਾਹੀਦੀ ਹੈ | ਇੱਕ ਦੇਸ਼ ਦੇ ਤੌਰ 'ਤੇ ਸਾਡੀ ਇਹੀ ਪਛਾਣ ਹੈ |
Ad Position 22
No active advertisement
ਪਿਛਲੀ ਖ਼ਬਰ ਬਿਮਾਰੀ ਦਾ ਬਹਾਨਾ ਬਣਾ ਕੇ ਵਿਦੇਸ਼ ਘੁੰਮਣ ਗਿਆ ਅਧਿਆਪਕ, ਸਬੂਤ ਮਿਟਾਉਣ ਲਈ ਪਾਸਪੋਰਟ ਦੇ ਪੰਨੇ ਪਾੜਨ ਕਰਕੇ ਫੜਿਆ ਗਿਆ... ਅਗਲੀ ਖ਼ਬਰ ਸਰੀ ਦੇ ਉੱਘੇ ਕਾਰੋਬਾਰੀ ਸ਼ਰਨਜੀਤ ਸਿੰਘ ਗਿੱਲ ਦਾ ਸਨਮਾਨ
Ad Position 24